25.9 C
Toronto
Friday, June 12, 2026
spot_img
Homeਭਾਰਤਅਕਾਲੀ ਦਲ ਨੇ ਸੀਬੀਆਈ ਖਿਲਾਫ ਚੁੱਕਿਆ ਝੰਡਾ

ਅਕਾਲੀ ਦਲ ਨੇ ਸੀਬੀਆਈ ਖਿਲਾਫ ਚੁੱਕਿਆ ਝੰਡਾ

ਸੀਬੀਆਈ ਨੇ ਸੱਜਣ ਕੁਮਾਰ ਦੀ ਕੁਠਪੁਤਲੀ ਬਣ ਕੇ ਕੰਮ ਕੀਤਾ : ਮਨਜੀਤ ਸਿੰਘ ਜੀ.ਕੇ.
ਨਵੀਂ ਦਿੱਲੀ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਨੇ ਹੁਣ ਸੀਬੀਆਈ ਖਿਲਾਫ ਆਵਾਜ਼ ਚੁੱਕੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਹੈ ਕਿ ਹੁਣ ਸੀਬੀਆਈ ਦੀ ਲੋੜ ਨਹੀਂ ਰਹੀ। ਇਸ ਲਈ ਕਾਤਲਾਂ ਦਾ ਬਚਾਓ ਕਰਨ ਵਾਲੀ ਸੀਬੀਆਈ ਦੇ ਢਾਂਚੇ ਨੂੰ ਤੁਰੰਤ ਖਾਰਜ ਕਰਨ ਦਾ ਆਦੇਸ਼ ਰਾਸ਼ਟਰਪਤੀ ਨੂੰ ਜਾਰੀ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ 1984 ਸਿੱਖ ਕਤਲੇਆਮ ਦੇ ਸੀਬੀਆਈ ਕੋਲ ਚੱਲ ਰਹੇ ਕੇਸਾਂ ਦੀ ਨਿਗਰਾਨੀ ਹਾਈਕੋਰਟ ਦੇ ਮਾਨਯੋਗ ਜੱਜ ਨੂੰ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੀਬੀਆਈ ਨੇ ਸੱਜਣ ਕੁਮਾਰ ਦੀ ਕਠਪੁਤਲੀ ਬਣ ਕੇ ਕੰਮ ਕੀਤਾ ਹੈ। ਇਸ ਦੀ ਸ਼ਿਕਾਇਤ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਕੋਲ ਕੀਤੀ ਜਾਵੇਗੀ। ਜੀਕੇ ਨੇ ਕਿਹਾ ਕਿ ਸਿੱਖਾਂ ਨੂੰ ਇਨਸਾਫ਼ ਦਿਵਾਉਣ ਦੇ ਮਾਮਲੇ ਵਿੱਚ ਸੀਬੀਆਈ ਬਿਲਕੁਲ ਪੱਖਪਾਤੀ ਸਾਬਤ ਹੋਈ ਹੈ।

RELATED ARTICLES
POPULAR POSTS