ਅਜਿਹਾ ਘਰ ਜਿਸਦਾ ਵਿਹੜਾ ਰਾਜਸਥਾਨ ‘ਚ, 8 ਕਮਰੇ ਹਰਿਆਣਾ ਵਿਚ ਹਨ; ਚਾਚਾ ਹਰਿਆਣਾ ‘ਚ ਐਮ.ਸੀ. ਅਤੇ ਭਤੀਜਾ ਰਾਜਸਥਾਨ ‘ਚ
ਘਰ ‘ਚ ਰਹਿਣ ਵਾਲੇ ਵਿਅਕਤੀ ਦੋਵੇਂ ਰਾਜਾਂ ਦੀਆਂ ਸਰਕਾਰੀ ਯੋਜਨਾਵਾਂ ਦਾ ਲਾਭ ਉਠਾਉਂਦੇ ਹਨ
ਰੇਵਾੜੀ : ਰਾਜਸਥਾਨ ਅਤੇ ਹਰਿਆਣਾ ਦੀ ਸੀਮਾ ‘ਤੇ ਇਕ ਘਰ ਅਜਿਹਾ ਹੈ, ਜਿਸਦੀ ਜ਼ਮੀਨ ਦੋਨੋਂ ਰਾਜਾਂ ਦੀਆਂ ਹੱਦਾਂ ਵਿਚ ਵੰਡੀ ਹੋਈ ਹੈ। ਵਿਹੜਾ ਰਾਜਸਥਾਨ ਵਿਚ ਹੈ, ਤਾਂ ਘਰ ਦੇ 8 ਕਮਰੇ ਹਰਿਆਣਾ ਵਿਚ। ਘਰ ਦਾ ਇਕ ਦਰਵਾਜ਼ਾ ਹਰਿਆਣਾ ਵਿਚ ਖੁੱਲ੍ਹਦਾ ਹੈ, ਦੂਜਾ ਰਾਜਸਥਾਨ ਵਿਚ। ਪਾਣੀ ਲਈ ਨਲਕਾ ਰਾਜਸਥਾਨ ਦੀ ਸੀਮਾ ‘ਤੇ ਲੱਗਾ ਹੈ।
ਉਥੋਂ ਪਾਣੀ ਆਉਂਦਾ ਹੈ। ਪਰ ਰਾਜਸਥਾਨ ਤੋਂ ਆਉਣ ਵਾਲਾ ਪਾਣੀ ਭਰਦਾ ਹੈ ਹਰਿਆਣਾ ਵਿਚ ਰੱਖੀ ਟੈਂਕੀ ਵਿਚ। ਇਹ ਘਰ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦੇ ਧਾਰੂਹੇੜਾ ਕਸਬੇ ਅਤੇ ਰਾਜਸਥਾਨ ਦੇ ਭਿਵਾੜੀ ਦੀ ਸੀਮਾ ‘ਤੇ ਬਣਿਆ ਹੈ। ਇਸ ਘਰ ਹੀ ਨਹੀਂ ਘਰ ਵਾਲਿਆਂ ਦੇ ਕਿਰਦਾਰ ਵੀ ਰੌਚਕ ਹਨ। ਇੱਥੇ ਰਹਿ ਰਹੇ ਚਾਚਾ-ਭਤੀਜਾ ਦੋਵੇਂ ਐਮ ਸੀ ਹਨ, ਉਹ ਵੀ ਵੱਖ-ਵੱਖ ਰਾਜਾਂ ਦੇ ਮਿਊਂਸੀਪਲ ਕੌਂਸਲ ਦੇ। ਚਾਚਾ ਕ੍ਰਿਸ਼ਨ ਦਾਇਮਾ ਹਰਿਆਣਾ ਦੀ ਧਾਰੂਹੜਾ ਨਗਰ ਪਾਲਿਕਾ, ਜਦਕਿ ਭਤੀਜਾ ਹਵਾ ਸਿੰਘ ਦਾਇਮਾ ਰਾਜਸਥਾਨ ਦੇ ਭਿਵਾੜੀ ਵਿਚ ਐਮ ਸੀ। ਕ੍ਰਿਸ਼ਨ ਦਾਇਮਾ 2008 ਅਤੇ 2014 ਵਿਚ ਜਦਕਿ ਹਵਾ ਸਿੰਘ ਦਾਇਮਾ 2009 ਅਤੇ 2014 ਵਿਚ ਲਗਾਤਾਰ ਦੋ ਵਾਰ ਚੋਣ ਜਿੱਤ ਕੇ ਆਪਣੇ-ਆਪਣੇ ਖੇਤਰ ਵਿਚ ਐਮ ਸੀ ਬਣੇ ਹਨ। ਇਸ ਘਰ ਵਿਚ ਹਰਿਆਣਾ ਅਤੇ ਰਾਜਸਥਾਨ, ਦੋਵੇਂ ਰਾਜਾਂ ਦੇ ਵੋਟਰ ਰਹਿ ਰਹੇ ਹਨ। ਕ੍ਰਿਸ਼ਨ ਦਾਇਮਾ ਦੇ ਮੁਤਾਬਕ ਕਰੀਬ ਇਕ ਦਹਾਕਾ ਪਹਿਲਾਂ ਉਸਦਾ ਨਾਮ ਰਾਜਸਥਾਨ ਦੀ ਵੋਟਿੰਗ ਲਿਸਟ ਵਿਚ ਸੀ। 2008 ਵਿਚ ਉਨ੍ਹਾਂ ਨੇ ਉਥੋਂ ਨਾਮ ਕਟਵਾ ਕੇ ਹਰਿਆਣਾ ਵਿਚ ਜੁੜਵਾ ਲਿਆ। ਹਵਾ ਸਿੰਘ, ਉਨ੍ਹਾਂ ਦੀ ਪਤਨੀ, ਮਾਤਾ-ਪਿਤਾ ਤੇ ਦਾਦੀ ਦੇ ਵੋਟ ਰਾਜਸਥਾਨ ਵਿਚ ਹੀ ਹਨ। ਪਰ ਇਹ ਪਲਾਟ 59 ਸਾਲ ਤੋਂ ਇੱਥੇ ਬਣਿਆ ਹੈ, ਪਰ ਇਹ ਪਲਾਟ 1996 ਵਿਚ ਖਰੀਦਿਆ ਗਿਆ ਸੀ। ਪੰਜ ਹਜ਼ਾਰ ਵਰਗਮੀਟਰ ਦੇ ਇਸ ਪਲਾਟ ਦਾ ਕਰੀਬ ਇਕ ਹਜ਼ਾਰ ਵਰਗਮੀਟਰ ਹਿੱਸਾ ਹਰਿਆਣਾ ਵਿਚ ਹੈ।
10 ਕਦਮ ਚੱਲਦੇ ਹੀ ਮੋਬਾਇਲ ‘ਚ ਰੋਮਿੰਗ ਲੱਗ ਜਾਂਦੀ ਹੈ
ਘਰ ਵਿਚ ਬਿਜਲੀ ਕੁਨੈਕਸ਼ਨ ਵੀ ਦੋਵੇਂ ਰਾਜਾਂ ਦੇ ਹਨ। ਮਕਾਨ ਵਿਚ ਰਾਜਸਥਾਨ ਦੀ ਬਿਜਲੀ ਹੈ ਅਤੇ ਮਕਾਨ ਵਿਚੋਂ ਹੀ ਨਿਕਲੀਆਂ ਦੁਕਾਨਾਂ ਵਿਚ ਹਰਿਆਣਾ ਦੀ। ਮੋਬਾਇਲ ਨੈਟਵਰਕ ਵਿਚ ਤਾਂ ਘਰ ਵਾਲਿਆਂ ਨੂੰ ਜ਼ਿਆਦਾ ਪ੍ਰੇਸ਼ਾਨੀ ਹੁੰਦੀ ਹੈ। ਕ੍ਰਿਸ਼ਨ ਦਾ ਕਹਿਣਾ ਹੈ ਕਿ ਘਰ ਦੇ ਅੰਦਰ ਹੀ 10 ਕਦਮ ਚਲਦੇ ਹੀ ਫੋਨ ਵਿਚ ਰੋਮਿੰਗ ਲੱਗ ਜਾਂਦੀ ਹੈ। ਦਿਨ ਵਿਚ ਕਦੀ ਮੈਸੇਜ ਆਉਂਦਾ ਹੈ ਕਿ ਰਾਜਸਥਾਨ ਦੇ ਨੈਟਵਰਕ ਵਿਚ ਆਪਣਾ ਸਵਾਗਤ ਹੈ, ਤਾਂ ਕਦੀ ਹਰਿਆਣਾ ਦੇ ਨੈਟਵਰਕ ਵਿਚ। ਘਰ ਦੀ ਰਸੋਈ ਹਰਿਆਣਾ ਦੀ ਸੀਮਾ ਵਿਚ ਹੈ, ਪਰ ਚੁੱਲ੍ਹਾ ਵਿਹੜੇ ਵਿਚ ਰੱਖਿਆ ਗਿਆ ਹੈ, ਉਥੇ ਰਾਜਸਥਾਨ ਦੀ ਸੀਮਾ ਲੱਗ ਜਾਂਦੀ ਹੈ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …