ਟੈਂਪੂ ਟਰੈਵਲਰ ‘ਤੇ ਸਵਾਰ ਹੋ ਕੇ ਸਮੁੱਚੀ ਕੈਬਨਿਟ ਪਹੁੰਚੀ ਰਾਸ਼ਟਰਪਤੀ ਭਵਨ
ਨਵੀਂ ਦਿੱਲੀ/ਬਿਊਰੋ ਨਿਊਜ਼
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਤੇ ਉਨ੍ਹਾਂ ਦੇ ਪੂਰੇ ਮੰਤਰੀ ਮੰਡਲ ਨੇ ਭਾਰਤੀ ਸਿਆਸਤਦਾਨਾਂ ਲਈ ਨਵੀਂ ਮਿਸਾਲ ਕਾਇਮ ਕੀਤੀ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਹੋਣ ਵਾਲੀ ਮੁਸ਼ਕਲ ਨੂੰ ਘਟਾਉਣ ਲਈ ਆਪਣੀਆਂ ਝੰਡੀਆਂ ਵਾਲੀਆਂ ਕਾਰਾਂ ਦੀ ਥਾਂ ‘ਤੇ ਆਪਣੇ ਮੰਤਰੀਆਂ ਸਮੇਤ ਦਿੱਲੀ ਤਕ ਦਾ ਸਫ਼ਰ ਟੈਂਪੂ ਟ੍ਰੈਵਲਰ ਰਾਹੀਂ ਕੀਤਾ। ਚੇਤੇ ਰਹੇ ਕਿ ਮੁੱਖ ਮੰਤਰੀ ਜੈਰਾਮ ਠਾਕੁਰ ਤੇ ਉਨ੍ਹਾਂ ਦੇ ਕੈਬਨਿਟ ਮੰਤਰੀਆਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੁਲਾਕਾਤ ਲਈ ਬੁਲਾਇਆ ਸੀ। ਇਸ ਲਈ ਸਾਰੇ ਮੰਤਰੀ ਆਪਣੀਆਂ ਗੱਡੀਆਂ ਛੱਡ ਟੈਂਪੂ ਟ੍ਰੈਵਲਰ ‘ਤੇ ਸਵਾਰ ਹੋ ਕੇ ਰਾਸ਼ਟਰਪਤੀ ਭਵਨ ਵਿੱਚ ਪਹੁੰਚੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸਾਰੀ ਕੈਬਨਿਟ ਨੇ ਟੈਂਪੂ ਟ੍ਰੈਵਲਰਜ਼ ‘ਤੇ ਜਾਣ ਦਾ ਹੀ ਫੈਸਲਾ ਕੀਤਾ ਤਾਂ ਕਿ ਜਨਤਾ ਨੂੰ ਕੋਈ ਮੁਸ਼ਕਲ ਨਾ ਹੋਵੇ।
Check Also
ਹਰੇਕ ਜੋੜੇ ਨੂੰ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨੇ ਚਾਹੀਦੇ ਨੇ: ਭਾਗਵਤ
ਨਾਗਪੁਰ (ਮਹਾਰਾਸ਼ਟਰ)/ਬਿਊਰੋ ਨਿਊਜ਼ : ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਆਬਾਦੀ …