 1548 ਵਿਅਕਤੀਆਂ ਪਹੁੰਚਾਇਆ ਗਿਆ ਹਸਪਤਾਲ, 441 ‘ਚ ਕਰੋਨਾ ਦੇ ਲੱਛਣ ਮਿਲੇ
1548 ਵਿਅਕਤੀਆਂ ਪਹੁੰਚਾਇਆ ਗਿਆ ਹਸਪਤਾਲ, 441 ‘ਚ ਕਰੋਨਾ ਦੇ ਲੱਛਣ ਮਿਲੇ
ਮਸਜਿਦ ਪ੍ਰਸ਼ਾਸਨ ਨੇ ਕਿਹਾ ਕਿ ਲੌਕਡਾਊਨ ਦੇ ਕਾਰਨ ਫਸੇ ਰਹਿ ਗਏ ਲੋਕ
ਨਵੀਂ ਦਿੱਲੀ/ਬਿਊਰੋ ਨਿਊਜ਼ :
ਰਾਜਧਾਨੀ ਦਿੱਲੀ ਦੇ ਨਿਜ਼ਾਮੂਦੀਨ ਸਥਿਤ ਮਰਕਜ਼ ਬਿਲਡਿੰਗ ‘ਚ ਮੌਜੂਦ 24 ਵਿਅਕਤੀ ਕਰੋਨਾ ਵਾਇਰਸ ਤੋਂ ਪੀੜਤ ਨਿਕਲੇ। ਇਹ ਜਾਣਕਾਰੀ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਹੁਣ ਤੱਕ 1548 ਵਿਅਕਤੀਆਂ ਨੂੰ ਹਸਪਤਾਲ ਦਾਖਲ ਕੀਤਾ ਹੈ ਜਿਨ੍ਹਾਂ ਵਿਚੋਂ 441 ਵਿਅਕਤੀਆਂ ‘ਚ ਕਰੋਨਾ ਦੇ ਲੱਛਣ ਮਿਲੇ ਹਨ। ਉੱਥੇ 700 ਤੋਂ 800 ਲੋਕਾਂ ਨੂੰ ਇਕਾਂਤਵਾਸ ‘ਚ ਰੱਖਿਆ ਗਿਆ ਹੈ। ਹਾਸਲ ਜਾਣਕਾਰੀ ਮੁਤਾਬਕ ਮਰਕਜ ਬਿਲਡਿੰਗ ‘ਚ ਦੋ ਹਜ਼ਾਰ ਲੋਕ ਮੌਜੂਦ ਸਨ। ਇਹ ਲੋਕ ਇੱਥੇ ਇੱਕ ਧਾਰਮਿਕ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਆਏ ਸੀ। ਇਸ ਮੌਕੇ ਵਿਸ਼ਵ ਸਿਹਤ ਸੰਗਠਨ ਅਤੇ ਦਿੱਲੀ ਸਿਹਤ ਮੰਤਰਾਲੇ ਦੇ ਡਾਕਟਰਾਂ ਦੀ ਵੱਡੀ ਟੀਮ ਮੌਜੂਦ ਸੀ। ਨਿਜ਼ਾਮੂਦੀਨ ਮਰਕਜ਼ ਦੇ ਬੁਲਾਰੇ ਡਾ. ਮੁਹੰਮਦ ਸ਼ੋਇਬ ਨੇ ਕਿਹਾ ਕਿ ਕੱਲ੍ਹ ਅਸੀਂ ਪ੍ਰਸ਼ਾਸਨ ਨੂੰ ਨਾਂਵਾਂ ਦੀ ਸੂਚੀ ਸੌਂਪ ਦਿੱਤੀ ਸੀ ਜਿਸ ਨੂੰ ਜ਼ੁਕਾਮ ਤੇ ਬੁਖਾਰ ਸੀ। ਉਨ੍ਹਾਂ ਚੋਂ ਕੁਝ ਨੂੰ ਉਮਰ ਤੇ ਟ੍ਰੈਵਲ ਹਿਸਟਰੀ ਦੇ ਅਧਾਰ ‘ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਨ੍ਹਾਂ ‘ਚੋਂ 200 ਲੋਕਾਂ ਦੇ ਪੀੜਤ ਹੋਣ ਦਾ ਖਦਸ਼ਾ ਹੈ। ਦਿੱਲੀ ਪੁਲਿਸ ਨੇ ਮਰਕਜ ਮੌਲਾਨਾ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।


