ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਲੱਗੀ ਅੱਗ ਨਾਲ ਹੁਣ ਤੱਕ 24 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਮਰਨ ਵਾਲਿਆਂ ਵਿਚ ਆਸਟਰੇਲੀਆ ਦਾ ਇਕ ਟੀਵੀ ਐਂਕਰ ਵੀ ਸ਼ਾਮਲ ਹੈ। ਪਿਛਲੇ 7 ਦਿਨਾਂ ਤੋਂ ਲੱਗੀ ਇਸ ਅੱਗ ‘ਤੇ ਹੁਣ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ। ਈਟਨ ਅਤੇ ਪੈਲੀਸੇਡਸ ਵਿਚ 16 ਵਿਅਕਤੀਆਂ ਦੇ ਲਾਪਤਾ ਹੋਣ ਦੀ ਵੀ ਖਬਰ ਹੈ। ਲਾਸ ਏਂਜਲਸ ਵਿਚ ਲੰਘੇ ਕੱਲ੍ਹ ਹਵਾ ਦੀ ਰਫਤਾਰ ਵਿਚ ਥੋੜ੍ਹੀ ਕਮੀ ਆਈ ਸੀ ਅਤੇ ਇਸਦੇ ਚੱਲਦਿਆਂ ਫਾਇਰ ਫਾਈਟਰਸ ਨੂੰ ਅੱਗ ‘ਤੇ ਕਾਬੂ ਪਾਉਣ ਵਿਚ ਕੁਝ ਮੱਦਦ ਮਿਲੀ ਸੀ।
ਦੱਸਿਆ ਗਿਆ ਕਿ ਇਸ ਅੱਗ ਦਾ ਦਾਇਰਾ 40 ਹਜ਼ਾਰ ਤੋਂ ਵੀ ਵੱਧ ਏਕੜ ਜ਼ਮੀਨ ਤੱਕ ਪਹੁੰਚ ਚੁੱਕਾ ਹੈ। ਇਸਦੇ ਚੱਲਦਿਆਂ ਕਾਊਂਟੀ ਦੇ ਸਾਰੇ ਵਿਅਕਤੀਆਂ ਨੂੰ ਅਗਾਊਂ ਚਿਤਾਵਨੀ ਦਿੱਤੀ ਗਈ ਹੈ ਕਿ ਉਨ੍ਹਾਂ ਨੂੰ ਕਦੀ ਵੀ ਘਰ ਖਾਲੀ ਕਰਨ ਲਈ ਕਿਹਾ ਜਾ ਸਕਦਾ ਹੈ।