Breaking News
Home / ਦੁਨੀਆ / ਪੀਲ ਪੁਲਿਸ ਨੇ ਚੋਰਾਂ ਦਾ ਗੈਂਗ ਫੜਿਆ

ਪੀਲ ਪੁਲਿਸ ਨੇ ਚੋਰਾਂ ਦਾ ਗੈਂਗ ਫੜਿਆ

ਬਰੈਂਪਟਨ : ਪੀਲ ਪੁਲਿਸ ਨੇ ਕਈ ਹਫਤਿਆਂ ਦੀ ਜਾਂਚ ਅਤੇ ਨਿਗਰਾਨੀ ਤੋਂ ਬਾਅਦ ਚੋਰਾਂ ਦੇ ਇਕ ਗਿਰੋਹ ਨੂੰ ਫੜਿਆ ਹੈ, ਜੋ ਕਿ ਲਗਾਤਾਰ ਮਿਸੀਸਾਗਾ, ਬਰੈਂਪਟਨ ਅਤੇ ਜੀਟੀਏ ਵਿਚ ਬੰਦ ਘਰਾਂ ਵਿਚ ਸੰਨ ਲਗਾ ਕੇ ਚੋਰੀਆਂ ਕਰ ਰਹੇ ਸਨ। ਪੁਲਿਸ ਨੇ ਗਿਰੋਹ ਦੇ ਛੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। 11ਵੀਂ ਡਿਵੀਜ਼ਨ ਦੇ ਬਰੇਕ ਐਂਡ ਐਂਟਰ ਯੂਨਿਟ ਨੇ ਇਨ੍ਹਾਂ ਚੋਰਾਂ ਦੀਆਂ ਹਰਕਤਾਂ ‘ਤੇ ਲਗਾਤਾਰ ਨਜ਼ਰ ਰੱਖੀ ਅਤੇ ਆਖਰ ਵਿਚ ਉਨ੍ਹਾਂ ਨੂੰ ਫੜ ਹੀ ਲਿਆ। ਪ੍ਰੋਜੈਕਟ ਰੇਡਸੇਗ ਨੂੰ ਸਤੰਬਰ ਤੋਂ ਸ਼ੁਰੂ ਕੀਤਾ ਗਿਆ ਸੀ ਅਤੇ ਚੋਰਾਂ ਦੀ ਗਤੀਵਿਧੀਆਂ ਦੀ ਜਾਂਚ ਕੀਤੀ ਜੋ ਪੂਰੇ ਜੀਟੀਏ ਵਿਚ ਚੋਰੀਆਂ ਕਰ ਰਹੇ ਸਨ। ਉਹ ਮੁੱਖ ਤੌਰ ‘ਤੇ ਨਕਦੀ, ਗਹਿਣੇ ਅਤੇ ਘਰਾਂ ਵਿਚੋਂ ਮਹਿੰਗੀਆਂ ਚੀਜ਼ਾਂ ‘ਤੇ ਹੱਥ ਸਾਫ ਕਰ ਰਹੇ ਸਨ। ਜਿਸ ਸਮੇਂ ਚੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਉਸ ਸਮੇਂ ਉਹ ਦਿਨ ਵਿਚ ਹੀ ਓਕਵਿਲਾ ਵਿਚ ਇਕ ਘਰ ਵਿਚ ਸੰਨ ਲਗਾ ਕੇ ਚੋਰੀ ਕਰ ਰਹੇ ਸਨ। ਚੋਰੀ ਕੀਤਾ ਗਿਆ ਸਮਾਨ ਬਰਾਮਦ ਕਰਕੇ ਮਾਲਕਾਂ ਦੇ ਹਵਾਲੇ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਚੋਰਾਂ ਵਿਚ ਕੇਜਲ ਕੈਂਪਬੈਲ, ਡਕੋਟਾ ਕੁਸ਼ਿੰਗ, ਰੂਹਜੀਦ ਰਸ਼ੇਲ ਅਤੇ ਇਕ ਪੰਜਾਬੀ ਕਰਣ ਸਿੰਘ ਵੀ ਸ਼ਾਮਲ ਹੈ। ਇਕ ਚੋਰ ਦੀ ਉਮਰ 16 ਸਾਲ ਦੀ ਹੈ ਅਤੇ ਉਸਦਾ ਨਾਮ ਜਾਰੀ ਨਹੀਂ ਕੀਤਾ ਗਿਆ ਹੈ।

 

Check Also

ਪੈਰਿਸ ’ਚ ਉਲੰਪਿਕ ਦੇ ਉਦਘਾਟਨੀ ਸਮਾਗਮ ਤੋਂ ਪਹਿਲਾਂ ਰੇਲਵੇ ਲਾਈਨਾਂ ਦੀ ਭੰਨਤੋੜ

ਵੱਡੀ ਗਿਣਤੀ ’ਚ ਲੋਕ ਸਟੇਸ਼ਨਾਂ ’ਤੇ ਫਸੇ ਨਵੀਂ ਦਿੱਲੀ/ਬਿਊਰੋ ਨਿਊਜ਼ ਫਰਾਂਸ ਦੇ ਪੈਰਿਸ ਵਿਚ ਉਲੰਪਿਕ …