24.1 C
Toronto
Wednesday, September 17, 2025
spot_img
Homeਭਾਰਤਭਾਜਪਾ ਨਾਲ ਗਠਜੋੜ ਕਰਕੇ 25 ਸਾਲ ਬਰਬਾਦ ਕੀਤੇ : ਉਦਵ ਠਾਕਰੇ

ਭਾਜਪਾ ਨਾਲ ਗਠਜੋੜ ਕਰਕੇ 25 ਸਾਲ ਬਰਬਾਦ ਕੀਤੇ : ਉਦਵ ਠਾਕਰੇ

ਕਿਹਾ : ਭਾਜਪਾ ਨੇ ਸੱਤਾ ਲਈ ਹਿੰਦੂਤਵ ਦਾ ਇਸਤੇਮਾਲ ਕੀਤਾ
ਮੁੰਬਈ/ਬਿਊਰੋ ਨਿਊਜ਼
ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਦੇ ਪ੍ਰਧਾਨ ਉਦਵ ਠਾਕਰੇ ਨੇ ਗਠਜੋੜ ਸਰਕਾਰ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ’ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਉਦਵ ਦਾ ਕਹਿਣਾ ਸੀ ਕਿ ਭਾਜਪਾ ਨਾਲ ਗਠਜੋੜ ਦੀ ਵਜ੍ਹਾ ਨਾਲ ਸ਼ਿਵ ਸੈਨਾ ਦੇ 25 ਸਾਲ ਬਰਬਾਦ ਹੋਏ ਹਨ। ਉਦਵ ਨੇ ਭਾਜਪਾ ’ਤੇ ਸੱਤਾ ਲਈ ਹਿੰਦੂਤਵ ਦਾ ਇਸਤੇਮਾਲ ਕਰਨ ਦਾ ਵੀ ਆਰੋਪ ਲਗਾਇਆ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਨੇ ਕਦੀ ਵੀ ਸੱਤਾ ਲਈ ਹਿੰਦੁਤਵ ਦਾ ਇਸਤੇਮਾਲ ਨਹੀਂ ਕੀਤਾ। ਉਦਵ ਠਾਕਰੇ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲਾ ਐਨ.ਡੀ.ਏ. ਹੁਣ ਕਮਜ਼ੋਰ ਹੋ ਗਿਆ ਹੈ, ਕਿਉਂਕਿ ਅਕਾਲੀ ਦਲ ਅਤੇ ਸ਼ਿਵ ਸੈਨਾ ਜਿਹੀਆਂ ਪੁਰਾਣੀਆਂ ਪਾਰਟੀਆਂ ਪਹਿਲਾਂ ਹੀ ਇਸ ਤੋਂ ਅਲੱਗ ਹੋ ਚੁੱਕੀਆਂ ਹਨ।
ਉਦਵ ਠਾਕਰੇ ਨੇ ਕਿਹਾ ਕਿ ਸਾਨੂੰ ਉਮੀਦ ਸੀ ਕਿ ਜਦੋਂ ਭਾਜਪਾ ਕੋਂਦਰ ਵਿਚ ਹੋਵੇਗੀ ਤਾਂ ਸ਼ਿਵ ਸੈਨਾ ਮਹਾਰਾਸ਼ਟਰ ਵਿਚ ਅਗਵਾਈ ਕਰੇਗੀ। ਪਰ ਸਾਨੂੰ ਧੋਖਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਭਾਜਪਾ ਆਪਣੀ ਸਹੂਲਤ ਦੇ ਹਿਸਾਬ ਨਾਲ ਆਪਣੇ ਸਹਿਯੋਗੀਆਂ ਦਾ ਇਸਤੇਮਾਲ ਕਰਦੀ ਹੈ ਅਤੇ ਬਾਅਦ ਵਿਚ ਉਨ੍ਹਾਂ ਨੂੰ ਛੱਡ ਦਿੰਦੀ ਹੈ। ਉਦਵ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਿਵ ਸੈਨਾ ਨੂੰ ਆਪਣੇ ਬਲਬੂਤੇ ’ਤੇ ਚੋਣਾਂ ਲੜਨ ਦੀ ਚੁਣੌਤੀ ਦਿੱਤੀ ਸੀ ਅਤੇ ਅਸੀਂ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਸੀ। ਸ਼ਿਵ ਸੈਨਾ ਹੁਣ ਮਹਾਰਾਸ਼ਟਰ ਤੋਂ ਬਾਹਰ ਵੀ ਆਪਣਾ ਦਾਇਰਾ ਵਧਾਏਗੀ ਅਤੇ ਰਾਸ਼ਟਰੀ ਭੂਮਿਕਾ ਵਿਚ ਆਏਗੀ। ਉਦਵ ਨੇ ਕਿਹਾ ਕਿ ਭਾਜਪਾ ਈਡੀ ਅਤੇ ਇਨਕਮ ਟੈਕਸ ਡਿਪਾਰਟਮੈਂਟ ਜਿਹੀਆਂ ਏਜੰਸੀਆਂ ਦਾ ਇਸਤੇਮਾਲ ਕਰ ਰਹੀ ਹੈ, ਜੋ ਕਿ ਠੀਕ ਨਹੀਂ ਹੈ।

 

RELATED ARTICLES
POPULAR POSTS