Breaking News
Home / ਪੰਜਾਬ / ਬੇਮੌਸਮੇ ਮੀਂਹ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਲਾਂ

ਬੇਮੌਸਮੇ ਮੀਂਹ ਨੇ ਵਧਾਈਆਂ ਕਿਸਾਨਾਂ ਦੀਆਂ ਮੁਸ਼ਕਲਾਂ

ਪਟਿਆਲਾ/ਬਿਊਰੋ ਨਿਊਜ਼ : ਪੰਜਾਬ ‘ਚ ਪੈ ਰਹੇ ਬੇਵਕਤੇ ਮੀਂਹ ਨੇ ਲੌਕਡਾਊਨ ਦੇ ਚਲਦਿਆਂ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵਧਾ ਦਿੱਤਾ ਹੈ। ਪਟਿਆਲਾ ਜ਼ਿਲ੍ਹੇ ‘ਚ ਅਜੇ ਵੀ ਕਰੀਬ 30 ਫ਼ੀਸਦੀ ਫ਼ਸਲ ਵਾਢੀ ਖੁਣੋਂ ਰਹਿੰਦੀ ਹੈ। ਮੀਂਹ ਦਾ ਪਾਣੀ ਭਰਨ ਅਤੇ ਕਈ ਥਾਈਂ ਤੇਜ਼ ਹਵਾਵਾਂ ਨਾਲ ਫਸਲ ਧਰਤੀ ‘ਤੇ ਵਿਛਣ ਕਾਰਨ ਇੱਕ ਵਾਰ ਫਿਰ ਜ਼ਿਲ੍ਹੇ ਦੇ ਬਹੁਤੇ ਇਲਾਕਿਆਂ ‘ਚ ਵਾਢੀ ਅਤੇ ਤੂੜੀ ਬਣਾਉਣ ਦਾ ਕੰਮ ਰੁਕ ਗਿਆ ਹੈ।ਉਧਰ ਮੰਡੀਆਂ ਵਿੱਚ ਖੁੱਲ੍ਹੇ ਆਸਮਾਨ ਹੇਠਾ ਪਈ ਕਣਕ ਵੀ ਸਿੱਲ੍ਹੀ ਹੋ ਗਈ ਹੈ। ਕਈ ਮੰਡੀਆਂ ਵਿੱਚ ਤਾਂ ਕਣਕ ਦੀਆਂ ਇਨ੍ਹਾਂ ਢੇਰੀਆਂ ਦੇ ਹੇਠਾਂ ਤੱਕ ਮੀਂਹ ਦਾ ਪਾਣੀ ਜਾ ਵੜਿਆ। ਮਜ਼ਦੂਰਾਂ ਦੀ ਘਾਟ ਕਾਰਨ ਲਿਫਟਿੰਗ ਨਾ ਹੋਣ ਕਰ ਕੇ ਬੋਰੀਆਂ ਵਿੱਚ ਭਰੀ ਤਿੰਨ ਲੱਖ ਟਨ ਕਣਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੀ ਪਈ ਹੈ ਜਿਸ ਵਿੱਚੋਂ ਕੁਝ ਮੀਂਹ ਕਾਰਨ ਭਿੱਜ ਗਈ। ਮੀਂਹ ਮਗਰੋਂ ਪਟਿਆਲਾ ਦੀ ਨਵੀਂ ਅਨਾਜ ਮੰਡੀ ਵਿੱਚ ਮਜ਼ਦੂਰ ਕਣਕ ਦੀਆਂ ਬੋਰੀਆਂ ਦੇ ਹੇਠੋਂ ਝਾੜੂ ਨਾਲ ਪਾਣੀ ਕੱਢ ਰਹੇ ਸਨ ਅਤੇ ਮੀਂਹ ਨਾਲ ਭਿੱਜੀ ਜਿਣਸ ਵੀ ਢੇਰੀਆਂ ਵਿੱਚੋਂ ਲਾਂਭੇ ਕੀਤੀ ਜਾ ਰਹੀ ਸੀ। ਇਸ ਮੰਡੀ ਵਿਚਲੀਆਂ ਸੜਕਾਂ ‘ਤੇ ਵੀ ਪਾਣੀ ਭਰਿਆ ਹੋਇਆ ਸੀ। ਇਕ ਪਾਸੇ ਜਿੱਥੇ ਕਰੋਨਾ ਵਾਇਰਸ ਕਰਕੇ ਲੌਕਡਾਊਨ ਹੋਣ ਕਾਰਨ ਕਿਸਾਨਾਂ ਦੀ ਫਸਲ ਮੰਡੀਆਂ ਵਿਚ ਨਹੀਂ ਜਾ ਰਹੇ ਉਹ ਘਰਾਂ ਵਿਚ ਪਈ ਰੁਲ ਰਹੀ ਹੈ ਅਤੇ ਜਿਹੜੀ ਮੰਡੀ ਵਿਚ ਚਲੀ ਗਈ ਹੈ ਉਹ ਬਾਰਿਸ਼ ਕਾਰਨ ਵਿਕ ਨਹੀਂ ਰਹੇ ਅਤੇ ਦੂਜੇ ਪਾਸੇ ਖੇਤਾਂ ਵਿਚ ਖੜਿਆ ਨਾੜ ਵੀ ਬਾਰਿਸ਼ ਕਾਰਨ ਗਿੱਲ ਹੋ ਗਿਆ ਹੈ, ਜਿਸ ਕਾਰਨ ਤੂੜੀ ਬਣਾਉਣ ਦਾ ਕੰਮ ਕਾਫ਼ੀ ਪਛ ਗਿਆ ਹੈ ਅਤੇ ਕਾਫੀ ਨਾੜ ਬਾਰਿਸ਼ਤ ਕਾਰਨ ਖਰਾਬ ਵੀ ਹੋ ਗਿਆ ਹੈ।

Check Also

ਸ਼ਿਕਾਇਤ ਕਰਨ ’ਤੇ 24 ਘੰਟਿਆਂ ’ਚ ਵਾਪਸ ਮਿਲੇਗੀ ਜ਼ਬਤ ਰਾਸ਼ੀ : ਚੋਣ ਕਮਿਸ਼ਨ ਦਾ ਫੈਸਲਾ

ਪੰਜਾਬ ’ਚ ਜ਼ਿਲ੍ਹਾ ਪੱਧਰ ’ਤੇ ਕਮੇਟੀਆਂ ਦਾ ਗਠਨ ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਨੂੰ ਲੈ …