15.9 C
Toronto
Saturday, September 12, 2026
spot_img
Homeਪੰਜਾਬਸਿਹਤ ਵਿਭਾਗ ਦੀ ਵੱਡੀ ਲਾਪ੍ਰਵਾਹੀ

ਸਿਹਤ ਵਿਭਾਗ ਦੀ ਵੱਡੀ ਲਾਪ੍ਰਵਾਹੀ

ਸਿਹਤ ਵਿਭਾਗ ਦੀ ਵੱਡੀ ਲਾਪ੍ਰਵਾਹੀਜਲੰਧਰ ‘ਚ ਕਰੋਨਾ ਪੌਜ਼ੇਟਿਵ ਮਰੀਜ਼ ਨੂੰ ਹਸਪਤਾਲ ‘ਚੋਂ ਦੇ ਦਿੱਤੀ ਛੁੱਟੀ

ਜਲੰਧਰ/ਬਿਊਰੋ ਨਿਊਜ਼
ਪੰਜਾਬ ਦੇ ਜਲੰਧਰ ਜ਼ਿਲ੍ਹੇ ‘ਚ ਸਿਹਤ ਵਿਭਾਗ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਜਲੰਧਰ ‘ਚ ਕਰੋਨਾ ਤੋਂ ਪੀੜਤ ਮਰੀਜ਼ ਨੂੰ ਮੰਗਲਵਾਰ ਹਸਪਤਾਲ ਤੋਂ ਇਹ ਕਹਿ ਕਿ ਛੁੱਟੀ ਦੇ ਦਿੱਤੀ ਗਈ ਕਿ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਛੁੱਟੀ ਮਿਲਣ ਤੋਂઠਮਰੀਜ਼ ਮੀਡੀਆ ਨਾਲ ਰੂਬਰੂ ਵੀ ਹੋਇਆ, ਦੋਸਤਾਂ-ਮਿੱਤਰਾਂ ਨੇ ਸਿਹਤਯਾਬ ਹੋ ਕੇ ਘਰ ਪਰਤਣ ‘ਤੇ ਫੁੱਲਾਂ ਦੀ ਵਰਖਾ ਵੀ ਕੀਤੀ। ਪ੍ਰੰਤੂ ਰਾਤ ਨੂੰ 11 ਵਜੇ ਹਸਪਤਾਲ ਤੋਂ ਫੋਨ ਆਇਆ ਕਿ ਉਸ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਤੋਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀ ਮਰੀਜ਼ ਨੂੰ ਲੈਣ ਲਈ ਉਸ ਦੇ ਘਰ ਪਹੁੰਚ ਗਏ। ਇਨ੍ਹੀਂ ਦੇਰ ਤੱਕ ਮਰੀਜ਼ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲ ਚੁੱਕਿਆ ਸੀ। ਹੁਣ ਮਰੀਜ਼ ਨੂੰ ਦੁਬਾਰਾ ਕੋਰੋਨਾ ਪੌਜ਼ੇਟਿਵ ਮਰੀਜ਼ ਵਜੋਂ ਹਸਪਤਾਲ ‘ਚ ਭਰਤੀ ਕੀਤਾ ਗਿਆ ਹੈ।

RELATED ARTICLES
POPULAR POSTS