ਖੰਨਾ : ਪੰਜਾਬੀ ਦੇ ਹਰਮਨ ਪਿਆਰੇ ਤੇ ਭਾਸ਼ਾ ਵਿਭਾਗ ਪੰਜਾਬ ਸਮੇਤ ਕਈ ਪੁਰਸਕਾਰਾਂ ਦੇ ਜੇਤੂ ਲੇਖਕ ਸੁਖਦੇਵ ਮਾਦਪੁਰੀ ਸਦੀਵੀਂ ਵਿਛੋੜਾ ਦੇ ਗਏ। ਉਨ੍ਹਾਂ ਨੇ ਲੋਕ ਗੀਤ, ਲੋਕ ਬੁਝਾਰਤਾਂ, ਲੋਕ ਕਹਾਣੀਆਂ, ਜੀਵਨੀ, ਨਾਟਕ, ਬਾਲ ਸਾਹਿਤ ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਿਤ 30 ਤੋਂ ਵੱਧ ਪੁਸਤਕਾਂ ਲਿਖੀਆਂ ਸਨ। ‘ਪੰਜਾਬੀ ਬੁਝਾਰਤਾਂ’ ਪੁਸਤਕ ਲਈ ਉਨ੍ਹਾਂ ਨੂੰ 1979 ‘ਚ ਭਾਸ਼ਾ ਵਿਭਾਗ ਪੰਜਾਬ ਵਲੋਂ ਪੁਰਸਕਾਰ ਮਿਲਿਆ ਸੀ, ਪੰਜਾਬ ਸਰਕਾਰ ਵਲੋਂ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ (1995), ਪੰਜਾਬ ਸੱਥ ਲਾਂਬੜਾ ਵਲੋਂ (1995), ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ, ਸੁਰਜੀਤ ਰਾਮਪੁਰੀ ਪੁਰਸਕਾਰ (2003), ਏ. ਐੱਸ. ਕਾਲਜ ਖੰਨਾ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਤੋਂ ਇਲਾਵਾ ਅਨੇਕਾਂ ਇਨਾਮ ਸਨਮਾਨ ਮਿਲ ਚੁੱਕੇ ਸਨ। ਉਹ ਬਾਲ ਰਸਾਲੇ ਪੰਖੜੀਆਂ ਤੇ ਪ੍ਰਾਇਮਰੀ ਸਿੱਖਿਆ ਦੇ ਸੰਪਾਦਕ ਰਹੇ ਸਨ। ਉਨ੍ਹਾਂ ਦਾ ਜਨਮ 12 ਜੂਨ 1935 ਨੂੰ ਪਿੰਡ ਮਾਦਪੁਰ, ਜ਼ਿਲ੍ਹਾ ਲੁਧਿਆਣਾ ‘ਚ ਬੇਬੇ ਸੁਰਜੀਤ ਕੌਰ ਤੇ ਪਿਤਾ ਦਿਆ ਸਿੰਘ ਦੇ ਘਰ ਹੋਇਆ। ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਸਮੁੱਚੇ ਸਾਹਿਤ ਜਗਤ ਵਿਚ ਸੋਗ ਦੀ ਲਹਿਰ ਹੈ।
Check Also
ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ
ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …