ਪੰਜਾਬ ਸਣੇ ਕਈ ਸੂਬਿਆਂ ‘ਚ ਹਾਈ ਅਲਰਟ
ਚੰਡੀਗੜ੍ਹ/ਬਿਊਰੋ ਨਿਊਜ਼
ਸਰਹੱਦੀ ਰਾਜਾਂ ਤੋਂ ਟਿੱਡੀ ਦਲ ਨੇ ਕੌਮੀ ਰਾਜਧਾਨੀ ਦਿੱਲੀ ਵੱਲ ਚੜ੍ਹਾਈ ਕਰ ਦਿੱਤੀ ਹੈ। ਗੁਜਰਾਤ, ਰਾਜਸਥਾਨ, ਪੰਜਾਬ ਤੋਂ ਬਾਅਦ ਹੁਣ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਜ਼ਿਲ੍ਹਿਆਂ ਵਿੱਚ ਟਿੱਡੀ ਦਲ ਦੇ ਹਮਲੇ ਲਈ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਟਿੱਡੀ ਦਲ ਦਾ ਪ੍ਰਕੋਪ ਨਿਰੰਤਰ ਵੱਧ ਰਿਹਾ ਹੈ। ਮੌਸਮ ਵਿੱਚ ਗਰਮੀ ਦੇ ਫੈਲਣ ਕਾਰਨ ਉਨ੍ਹਾਂ ਦਾ ਹਮਲਾ ਤੇਜ਼ ਹੋ ਗਿਆ ਹੈ। ਟਿੱਡੀਆਂ ਦੇ ਪ੍ਰਕੋਪ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਭਾਰਤ ਨੇ ਇਰਾਨ ਤੇ ਅਫਗਾਨਿਸਤਾਨ ਨੂੰ ਟਿੱਡੀਆਂ ਦੇ ਖਾਤਮੇ ਲਈ ਸਹਾਇਤਾ ਕਰਨ ਦਾ ਵਿਸ਼ਵਾਸ ਦਵਾਇਆ ਹੈ। ਟਿੱਡੀ ਦਲ ਦੇ ਮਸਲੇ ‘ਤੇ ਭਾਰਤ ਨੇ ਪਾਕਿਸਤਾਨ ਨੂੰ ਸੰਯੁਕਤ ਬੈਠਕ ਕਰਨ ਲਈ ਕਿਹਾ ਸੀ। ਦਰਅਸਲ, ਇਰਾਨ ਤੋਂ ਆਉਣ ਵਾਲੀਆਂ ਟਿੱਡੀਆਂ ਦਾ ਇੱਕ ਸਮੂਹ, ਪਾਕਿਸਤਾਨ ਦੇ ਰਸਤੇ ਭਾਰਤੀ ਸਰਹੱਦਾਂ ‘ਤੇ ਹਮਲਾ ਕਰਦਾ ਹੈ। ਇਸ ਕਾਰਨ ਤਿੰਨਾਂ ਦੇਸ਼ਾਂ ਦੀ ਖੇਤੀ ਤੇ ਬਾਗਬਾਨੀ ਨੂੰ ਵੱਡਾ ਨੁਕਸਾਨ ਹੋਇਆ ਹੈ।