ਗਰਭਪਾਤ ਮਾਮਲੇ ‘ਚ ਸੁਰਖੀਆਂ ‘ਚ ਹੈ ਪਿੰਡ ਨੱਥੋਵਾਲ ਦਾ ਸਕੂਲ
ਚੰਡੀਗੜ੍ਹ/ਬਿਊਰੋ ਨਿਊਜ਼
ਵਿਦਿਆਰਥਣ ਨਾਲ ਦੋ ਅਧਿਆਪਕਾਂ ਵਲੋਂ ਜ਼ਬਰ ਜਨਾਹ ਤੇ ਫਿਰ ਗਰਭਪਾਤ ਕਰਵਾਉਣ ਕਾਰਨ ਸੁਰਖੀਆਂ ਵਿਚ ਆਏ ਜਗਰਾਓ ਨੇੜਲੇ ਪਿੰਡ ਨੱਥੋਵਾਲ ਦੇ ਸਕੂਲ ਵਿਚ ਸਕਿਉਰਿਟੀ ਅਧਿਆਪਕ ਨੇ ਖੁਦਕੁਸ਼ੀ ਕਰ ਲਈ ਹੈ। ਬਲਾਕ ਮਹਿਲ ਕਲਾਂ ਦੇ ਪਿੰਡ ਹਰਦਾਸਪੁਰਾ ਦੇ ਸ਼ਿੰਗਾਰਾ ਸਿੰਘ ਨੇ ਸਕੂਲ ਦੀ ਹੋ ਰਹੀ ਬਦਨਾਮੀ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਘਰ ‘ਚ ਹੀ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਦੀ ਪਤਨੀ ਸੁਖਵਿੰਦਰ ਕੌਰ ਦਾ ਕਹਿਣਾ ਹੈ ਕਿ ਸਕੂਲ ਦੀ ਵਿਦਿਆਰਥਣ ਨਾਲ ਵਾਪਰੇ ਘਟਨਾਕ੍ਰਮ ਤੋਂ ਉਸਦਾ ਪਤੀ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Check Also
ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ
ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …