-0.2 C
Toronto
Thursday, February 19, 2026
spot_img
Homeਪੰਜਾਬਕਾਂਗਰਸੀਆਂ ਦੇ ਅਸਤੀਫਿਆਂ ਨੂੰ ਹਿੰਮਤ ਸ਼ੇਰਗਿੱਲ ਨੇ ਦੱਸਿਆ ਡਰਾਮਾ

ਕਾਂਗਰਸੀਆਂ ਦੇ ਅਸਤੀਫਿਆਂ ਨੂੰ ਹਿੰਮਤ ਸ਼ੇਰਗਿੱਲ ਨੇ ਦੱਸਿਆ ਡਰਾਮਾ

aap-leaders_2958454fਅੰਮ੍ਰਿਤਸਰ/ਬਿਊਰੋ ਨਿਊਜ਼
‘ਆਪ’ ਦੇ ਮਜੀਠਾ ਤੋਂ ਉਮੀਦਵਾਰ ਹਿੰਮਤ ਸਿੰਘ ਸ਼ੇਰਗਿੱਲ ਨੇ ਐਸਵਾਈਐਲ ਮੁੱਦੇ ਉਤੇ ਕਾਂਗਰਸੀਆਂ ਦੇ ਅਸਤੀਫਿਆਂ ਨੂੰ ਇਕ ਡਰਾਮਾ ਕਰਾਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਨੂੰ ਸਪੀਕਰ ਵੱਲੋਂ 20-22 ਦਸੰਬਰ ਅਤੇ 3 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਤਾਂ ਕਿ ਉਹ ਪੁਸ਼ਟੀ ਕਰ ਸਕਣ। ਕਾਂਗਰਸੀਆਂ ਵਲੋਂ ਪੇਸ਼ ਨਾ ਹੋਣਾ ਅਸਤੀਫਿਆਂ ਬਾਰੇ ਗੰਭੀਰ ਨਾ ਹੋਣਾ ਦਰਸਾਉਂਦਾ ਹੈ। ਸ਼ੇਰਗਿੱਲ ਨੇ ਕਿਹਾ ਕਿ ਕਾਂਗਰਸ ਦੀਆਂ ਅਜਿਹੀਆਂ ਗਤੀਵਿਧੀਆਂ ਨਾਲ ਉਨ੍ਹਾਂ ਦਾ ਐਸਵਾਈਐਲ ਬਾਰੇ ਸਟੈਂਡ ਜਨਤਕ ਹੋ ਗਿਆ ਹੈ।ઠ

RELATED ARTICLES
POPULAR POSTS