ਦੋਵਾਂ ਨੂੰ ਮਿਲ ਸਕਦਾ ਹੈ ਵੱਖ-ਵੱਖ ਚੋਣ ਨਿਸ਼ਾਨ
ਨਵੀਂ ਦਿੱਲੀ/ਬਿਊਰੋ ਨਿਊਜ਼
ਸਮਾਜਵਾਦੀ ਪਾਰਟੀ ਵਿਚ ਚੱਲ ਰਹੀ ਖਿੱਚੋਤਾਣ ਵਿਚਕਾਰ ਅੱਜ ਮੁਲਾਇਮ ਸਿੰਘ ਅਤੇ ਅਖਿਲੇਸ਼ ਯਾਦਵ ਨੇ ਲਖਨਊ ਵਿਚ ਮੀਟਿੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਗੱਲਬਾਲ ਫੇਲ੍ਹ ਸਾਬਤ ਹੋਈ ਹੈ। ਰਾਮਗੋਪਾਲ ਯਾਦਵ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਵਿਚ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਅਸੀਂ ਅਖਿਲੇਸ਼ ਦੀ ਅਗਵਾਈ ਵਿਚ ਚੋਣਾਂ ਲੜਾਂਗੇ। ਪਾਰਟੀ ਚੋਣ ਨਿਸ਼ਾਨ ਦਾ ਫੈਸਲਾ ਚੋਣ ਕਮਿਸ਼ਨ ਲਵੇਗਾ। ਇਸ ਦਰਮਿਆਨ ਅਖਿਲੇਸ਼ ਸਮਰਥਕ ਚੋਣ ਕਮਿਸ਼ਨ ਨੂੰ ਵੀ ਮਿਲੇ ਸਨ। ਚੋਣ ਕਮਿਸ਼ਨ ਪਾਰਟੀ ਦੇ ਚੋਣ ਨਿਸ਼ਾਨ ਨੂੰ ਇਕ ਪਾਸੇ ਕਰਕੇ ਦੋਵਾਂ ਧੜਿਆਂ ਨੂੰ ਵੱਖ-ਵੱਖ ਚੋਣ ਅਲਾਟ ਕਰ ਸਕਦਾ ਹੈ। ਜਾਣਕਾਰੀ ਅਨੁਸਾਰ ਜੇਕਰ ਅਖਿਲੇਸ਼ ਨੂੰ ਸਾਈਕਲ ਚੋਣ ਨਿਸ਼ਾਨ ਨਹੀਂ ਮਿਲਦਾ ਤਾਂ ਉਹ ਮੋਟਰ ਸਾਈਕਲ ਨੂੰ ਸਿੰਬਲ ਦੇ ਤੌਰ ‘ਤੇ ਅਪਣਾ ਸਕਦੇ ਹਨ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …