-0.8 C
Toronto
Thursday, December 4, 2025
spot_img
Homeਪੰਜਾਬਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਕੀਤੇ ਯਤਨਾਂ ਲਈ ਸੁਰਜੀਤ ਪਾਤਰ ਵੱਲੋਂ ਮੀਤ...

ਪੰਜਾਬੀ ਭਾਸ਼ਾ ਦੇ ਪ੍ਰਸਾਰ ਲਈ ਕੀਤੇ ਯਤਨਾਂ ਲਈ ਸੁਰਜੀਤ ਪਾਤਰ ਵੱਲੋਂ ਮੀਤ ਹੇਅਰ ਦੀ ਸ਼ਲਾਘਾ

ਚੰਡੀਗੜ੍ਹ : ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਮਾਂ ਬੋਲੀ ਪੰਜਾਬੀ ਦੇ ਮਾਣ-ਸਨਮਾਨ ਵਿਚ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਹੈ। ਕਲਾ ਪਰਿਸ਼ਦ ਦੇ ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਡਾ. ਸੁਰਜੀਤ ਪਾਤਰ ਸਮੇਤ ਪਰਿਸ਼ਦ ਦੇ ਉਪ ਚੇਅਰਮੈਨ ਡਾ. ਯੋਗਰਾਜ ਤੇ ਸਕੱਤਰ ਡਾ. ਲਖਵਿੰਦਰ ਜੌਹਲ ਨੇ ਵੀ ਮੀਤ ਹੇਅਰ ਵਲੋਂ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਚੁੱਕੇ ਕਦਮਾਂ ਲਈ ਉਨ੍ਹਾਂ ਨੂੰ ਵਧਾਈ ਦਿੱਤੀ।
ਡਾ. ਪਾਤਰ ਨੇ ਆਖਿਆ ਕਿ ਮੰਤਰੀ ਮੀਤ ਹੇਅਰ ਨੇ ਪੰਜਾਬ ਵਿਚ ਬੋਰਡਾਂ ‘ਤੇ ਪੰਜਾਬੀ ਭਾਸ਼ਾ ਨੂੰ ਪਹਿਲ ਦੇ ਆਧਾਰ ‘ਤੇ ਲਿਖਣ ਦੇ ਹੁਕਮ ਦਿੱਤੇ, ਭਾਸ਼ਾ ਵਿਭਾਗ ਪੰਜਾਬ ਦੇ ਸਾਹਿਤਕ ਕਾਰਜਾਂ ਵਿਚ ਪ੍ਰਗਤੀ ਲਿਆਉਣ ਤੇ ਬਰਨਾਲਾ ਦੇ ਪਿੰਡ ਧੌਲਾ ਦੇ ਜੰਮਪਲ ਉਘੇ ਲੇਖਕ ਰਾਮ ਸਰੂਪ ਅਣਖੀ ਦੇ ਨਾਂ ਉਤੇ ਪਿੰਡ ਧੌਲਾ ਦੇ ਸਕੂਲ ਦਾ ਨਾਂ ਰੱਖਿਆ। ਡਾ. ਪਾਤਰ ਨੇ ਆਖਿਆ ਕਿ ਪੰਜਾਬ ਸਰਕਾਰ ਨੂੰ ਅਜਿਹੇ ਯਤਨ ਜਾਰੀ ਰੱਖਣੇ ਚਾਹੀਦੇ ਹਨ। ਉਨ੍ਹਾਂ ਮੰਗ ਕੀਤੀ ਕਿ ਭਦੌੜ ਵਿਚ ਉਘੇ ਲੇਖਕ ਦਵਿੰਦਰ ਸਤਿਆਰਥੀ ਤੇ ਸ਼ਹਿਣਾ ਵਿਚ ਬਲਵੰਤ ਗਾਰਗੀ ਦੀਆਂ ਯਾਦਗਾਰਾਂ ਬਣਾਈਆਂ ਜਾਣ।

 

RELATED ARTICLES
POPULAR POSTS