Breaking News
Home / ਕੈਨੇਡਾ / ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਮਨਾਇਆ

ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਨੇ ਕੈਨੇਡਾ ਡੇਅ ਮਨਾਇਆ

ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਸ਼ਨੀਵਾਰ 21 ਜੁਲਾਈ ਨੂੰ ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਵੱਲੋਂ ਕੈਨੇਡਾ ਦਾ 151ਵਾਂ ਜਨਮ-ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਕੂਲ-ਟਰੱਸਟੀ ਲਈ ਉਮੀਦਵਾਰ ਸੱਤਪਾਲ ਨਿਸ਼ਚਿਤ ਸਮੇਂ ਸਵੇਰੇ ਠੀਕ 11.00 ਵਜੇ ਸਮਾਗ਼ਮ ਦੀ ਜਗ੍ਹਾ ਜੇਮਜ਼ ਵਿਲੀਅਮ ਹਿਊਸਨ ਪਾਰਕ ਵਿਖੇ ਪਹੁੰਚ ਗਏ ਅਤੇ ਦੋਹਾਂ ਨੇ ਮਿਲ ਕੇ ਇਸ ਸਮਾਗ਼ਮ ਦਾ ਸ਼ੁਭ-ਉਦਘਾਟਨ ਕੀਤਾ। ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਔਟਵਾ ਵਿਖੇ ਆਪਣੇ ਜ਼ਰੂਰੀ ਰੁਝੇਵਿਆਂ ਦੇ ਕਾਰਨ ਇਸ ਮੌਕੇ ਨਾ ਪਹੁੰਚ ਸਕੇ ਅਤੇ ਮੌਜੂਦਾ ਸਕੂਲ-ਟਰੱਸਟੀ ਵੀ ਕੁਝ ਲੇਟ ਹੀ ਪਹੁੰਚੇ।
ਸੱਭ ਤੋਂ ਪਹਿਲਾਂ ਬੱਚਿਆਂ ਵੱਲੋਂ ਕੈਨੇਡਾ ਦਾ ਰਾਸ਼ਟਰੀ ਗੀਤ ‘ਓ ਕੈਨੇਡਾ’ ਗਾਇਆ ਗਿਆ ਅਤੇ ਫਿਰ ਭਾਰਤ ਦੇ ਕੌਮੀ ਗੀਤ ‘ਜਨ ਗਨ ਮਨ’ ਦਾ ਗਾਇਨ ਕੀਤਾ ਗਿਆ। ਉਪਰੰਤ, ਗੁਰਪ੍ਰੀਤ ਢਿੱਲੋਂ ਅਤੇ ਸੱਤਪਾਲ ਦੋਹਾਂ ਨੇ ਇਸ ਮੌਕੇ ਸਾਰਿਆਂ ਨੂੰ ਕੈਨੇਡਾ ਦੇ 151ਵੇਂ ਜਨਮ-ਦਿਵਸ ਦੀ ਵਧਾਈ ਦਿੱਤੀ ਅਤੇ ਇਸ ਦੇਸ਼ ਵਿਚ ਪ੍ਰਾਪਤ ਸੁੱਖ-ਸਹੂਲਤਾਂ ਨੂੰ ਮਾਣਦੇ ਹੋਏ ਇਸ ਦੇ ਪ੍ਰਤੀ ਫ਼ਰਜਾਂ ਦੀ ਪਾਲਣਾ ਕਰਨ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਨੂੰ ਆਪਣੀ ਮਾਤ-ਭੂਮੀ ਨੂੰ ਨਹੀਂ ਭੁੱਲਣਾ ਚਾਹੀਦਾ ਪਰ ਜਿਸ ਦੇਸ਼ ਵਿਚ ਹੁਣ ਅਸੀਂ ਇੱਥੇ ਸੁਖੀ ਜੀਵਨ ਬਸਰ ਕਰ ਰਹੇ ਹਾਂ, ਲਈ ਵੀ ਸਾਨੂੰ ਆਪਣੇ ਫ਼ਰਜ਼ਾਂ ਨੂੰ ਨਹੀਂ ਭੁਲਾਉਣਾ ਚਾਹੀਦਾ। ਇਸ ਮੌਕੇ ਸਕੂਲੀ ਬੱਚਿਆਂ ਅਤੇ ਹੋਰ ਕਈਆਂ ਨੇ ਦੇਸ਼-ਭਗਤੀ ਦੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ ਅਤੇ ਲੋਕਾਂ ਦਾ ਮਨੋਰੰਜਨ ਕੀਤਾ। ਸਮਾਗ਼ਮ ਦੌਰਾਨ ਚਾਹ-ਪਾਣੀ, ਸਮੋਸਿਆਂ, ਪਕੌੜਿਆਂ, ਜਲੇਬੀਆਂ, ਕੋਲਡ-ਡਰਿੰਕਸ ਆਦਿ ਦਾ ਖੁੱਲ੍ਹਾ ਪ੍ਰਬੰਧ ਸੀ ਅਤੇ ਇਨ੍ਹਾਂ ਦਾ ਲੰਗਰ ਸ਼ਾਮ ਸਾਢੇ ਤਿੰਨ ਵਜੇ ਤੱਕ ਚੱਲਦਾ ਰਿਹਾ। ਐਸੋਸੀਏਸ਼ਨ ਨੇ ਆਪਣਾ ਸਲਾਨਾ ਸਮਾਗ਼ਮ 11 ਅਗੱਸਤ ਦਿਨ ਸ਼ਨੀਵਾਰ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਬਾਰੇ ਵਧੇਰੇ ਜਾਣਕਾਰੀ ਲਈ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਨੂੰ ਉਨ੍ਹਾਂ ਦੇ ਸੈੱਲ ਨੰਬਰ 416-302-7053 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …