6.2 C
Toronto
Friday, October 24, 2025
spot_img
Homeਕੈਨੇਡਾਦੂਸਰੀ ਜਮਾਤ ਦੇ ਵਿਦਿਆਰਥੀ ਦੇ ਸੈਂਡਵਿਚ 'ਚੋਂ ਮੈਰੀਓਨਾ ਮਿਲਿਆ

ਦੂਸਰੀ ਜਮਾਤ ਦੇ ਵਿਦਿਆਰਥੀ ਦੇ ਸੈਂਡਵਿਚ ‘ਚੋਂ ਮੈਰੀਓਨਾ ਮਿਲਿਆ

ਬੈਰੀ/ਬਿਊਰੋ ਨਿਊਜ਼
ਇਥੋਂ ਦੇ ਇੱਕ ਸਕੂਲ ਦੀ ਦੂਸਰੀ ਜਮਾਤ ਦੇ ਵਿਦਿਆਰਥੀ ਦੇ ਸੈਂਡਵਿੱਚ ਵਿਚੋਂ ਮੈਰੀਓਨਾ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪੁਲੀਸ ਅਨੁਸਾਰ ਕਿਸੇ ਨੂੰ ਵੀ ਇਸ ਕੇਸ ਵਿਚ ਕਿਸੇ ਨੂੰ ਚਾਰਜ ਨਹੀਂ ਕੀਤਾ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਬੱਚਾ ਜਦੋਂ ਆਪਣੇ ਦੁਪਹਿਰ ਦੇ ਖਾਣੇ ਨੂੰ ਖਾ ਨਹੀਂ ਰਿਹਾ ਸੀ ਤਾਂ ਉਸ ਦੇ ਟੀਚਰ ਨੇ ਇਸ ਦਾ ਕਾਰਨ ਪੁੱਛਿਆ ਜਿਸ ਤੇ ਬੱਚੇ ਨੇ ਕਿਹਾ ਕਿ ਉਸ ਦੇ ਖਾਣੇ ਵਿੱਚ ਉਸ ਦੇ ਪਿਤਾ ਦੀ ਸਿਗਰਟ ਦੇ ਤੰਬਾਕੂ ਦੇ ਦਾਣੇ ਹਨ ਜਿਸ ਕਰਕੇ ਉਹ ਖਾਣਾ ਨਹੀਂ ਖਾ ਰਿਹਾ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਤਫਤੀਸ਼ ਵਿੱਚ ਇਹ ਪੁਲੀਸ ਨੂੰ ਪਤਾ ਲੱਗਾ ਕਿ ਬੱਚੇ ਦੇ ਮਾਂ ਬਾਪ ਤੰਬਾਕੂ ਦਾ ਸੇਵਨ ਕਰਦੇ ਹਨ ਅਤੇ ਉਸ ਦੇ ਪਿਤਾ ਕੋਲ ਕਾਨੂੰਨੀ ਤੌਰ ਤੇ ਮੈਡੀਕਲ ਮੈਰੀਜੂਨਾ ਰੱਖਣ ਦਾ ਡਾਕਟਰ ਵਲੋਂ ਤਸਦੀਕਸ਼ੁਦਾ ਕਾਰਡ ਹੈ। ਪੁਲੀਸ ਦਾ ਮੰਨਣਾ ਹੈ ਕਿ ਇਹ ਜਾਣਬੁੱਝ ਕੇ ਨਹੀਂ ਕੀਤਾ ਗਿਆ ਸਗੋਂ ਜਦੋਂ ਬੱਚੇ ਦੇ ਲੰਚ ਨੂੰ ਤਿਆਰ ਕੀਤਾ ਗਿਆ ਉਦੋਂ ਇੱਕੋਂ ਕੌਟਰਟੋਪ ਨੂੰ ਵਰਤਨ ਕਰਕੇ ਇਸ ਵਿੱਚ ਇਹ ਚਲੇ ਗਿਆ। ਭਾਵੇਂ ਕਿਸੇ ਨੂੰ ਵੀ ਚਾਰਜ ਨਹੀਂ ਕੀਤਾ ਗਿਆ ਪਰ ਇਸ ਪਰਿਵਾਰ ਨੂੰ ਵਲੋਂ ਵਾਚਿਆ ਜਾ ਰਿਹਾ ਹੈ।

RELATED ARTICLES

ਗ਼ਜ਼ਲ

POPULAR POSTS