ਨਵੀਂ ਦਿੱਲੀ/ਬਿਊਰੋ ਨਿਊਜ਼
ਰੈਪਰ-ਸਿੰਗਰ ਯੋ-ਯੋ ਹਨੀ ਸਿੰਘ ਦੇ ਖਿਲਾਫ ਉਸਦੀ ਪਤਨੀ ਸ਼ਾਲਿਨੀ ਤਲਵਾਰ ਨੇ ਘਰੇਲੂ ਹਿੰਸਾ ਦਾ ਮਾਮਲਾ ਦਰਜ ਕਰਵਾਇਆ ਹੈ। ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿਚ ਕੇਸ ਨੂੰ ਮੁੱਖ ਮੈਟਰੋਪਾਲੀਟਨ ਮੈਜਿਸਟਰੇਟ ਤਾਨੀਆ ਸਿੰਘ ਦੀ ਅਦਾਲਤ ਵਿਚ ਲਿਸਟਿਡ ਕੀਤਾ ਗਿਆ ਸੀ। ਅਦਾਲਤ ਨੇ ਹਨੀ ਸਿੰਘ ਨੂੰ 28 ਅਗਸਤ ਤੱਕ ਜਵਾਬ ਦੇਣ ਲਈ ਕਿਹਾ ਹੈ।
ਅਦਾਲਤ ਨੇ ਹਨੀ ਸਿੰਘ ਨੂੰ ਨੋਟਿਸ ਜਾਰੀ ਕਰਦੇ ਹੋਏ ਸ਼ਾਲਿਨੀ ਦੇ ਪੱਖ ਵਿਚ ਅੰਤਰਿਮ ਆਦੇਸ਼ ਵੀ ਦਿੱਤਾ, ਜਿਸ ਵਿਚ ਹਨੀ ਸਿੰਘ ਆਪਣੀ ਪਤਨੀ ਨਾਲ ਸਾਂਝੀ ਜਾਇਦਾਦ ਵੇਚ ਨਹੀਂ ਸਕੇਗਾ। ਹਨੀ ਸਿੰਘ ਅਤੇ ਸ਼ਾਲਿਨੀ ਨੇ ਲੰਬੀ ਦੋਸਤੀ ਤੋਂ ਬਾਅਦ ਸਾਲ 2011 ਵਿਚ ਵਿਆਹ ਕਰਵਾਇਆ ਸੀ। ਐਡਕੋਵੇਟ ਸੰਦੀਪ ਕਪੂਰ, ਅਪੂਰਵ ਪਾਂਡੇ ਅਤੇ ਜੀਜੀ ਕਸ਼ਿਅਪ ਨੇ ਸ਼ਾਲਿਨੀ ਤਰਫੋਂ ਕੇਸ ਫਾਈਲ ਕੀਤਾ ਹੈ।
Check Also
ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …