Breaking News
Home / ਪੰਜਾਬ / ਦੋ ਬਿੱਲੀਆਂ ਦੀ ਲੜਾਈ ’ਚ ਚਲਾਕ ਬਾਂਦਰ ਬਾਜ਼ੀ ਮਾਰ ਜਾਵੇਗਾ : ਜਾਖੜ

ਦੋ ਬਿੱਲੀਆਂ ਦੀ ਲੜਾਈ ’ਚ ਚਲਾਕ ਬਾਂਦਰ ਬਾਜ਼ੀ ਮਾਰ ਜਾਵੇਗਾ : ਜਾਖੜ

ਕਿਹਾ : ਸਿੰਘੂ-ਟਿੱਕਰੀ ਬਾਰਡਰ ਦਾ ਭਾਈਚਾਰਾ ਚੰਡੀਗੜ੍ਹ ਦੇ ਮਰੇ ਮੁੱਦੇ ਦੀ ਭੇਟ ਚੜ੍ਹੇਗਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਮੁੱਦੇ ’ਤੇ ਵੱਡਾ ਸਿਆਸੀ ਤਨਜ਼ ਕਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਵਿਚਕਾਰ ਕਿਸਾਨ ਅੰਦੋਲਨ ਦੌਰਾਨ ਬਣਿਆ ਭਾਈਚਾਰਾ ਚੰਡੀਗੜ੍ਹ ਦੇ ਮਰੇ ਹੋਏ ਮੁੱਦੇ ਦੀ ਭੇਟ ਚੜ੍ਹ ਜਾਵੇਗਾ। ਜਾਖੜ ਨੇ ਲਿਖਿਆ ਕਿ ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਆਹਮਣੇ-ਸਾਹਮਣੇ ਹੈ। ਅਜਿਹੇ ਵਿਚ ਹਮੇਸ਼ਾ ਦੀ ਤਰ੍ਹਾਂ ਦੋ ਬਿੱਲੀਆਂ ਦੀ ਲੜਾਈ ਵਿਚ ਬਾਂਦਰ ਬਾਜ਼ੀ ਮਾਰ ਜਾਵੇਗਾ। ਹਾਲਾਂਕਿ ਜਾਖੜ ਦੀਆਂ ਇਨ੍ਹਾਂ ਗੱਲਾਂ ਵਿਚ ਬਾਂਦਰ ਕੌਣ ਹੈ? ਇਸ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿਚ ਘੁਸਰ ਮੁਸਰ ਸ਼ੁਰੂ ਹੋ ਗਈ ਹੈ। ਜਾਖੜ ਨੇ ਕਿਹਾ ਕਿ ਸਿੰਘੂ ਅਤੇ ਟਿੱਕਰੀ ਬਾਰਡਰ ’ਤੇ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦਾ ਭਾਈਚਾਰਾ ਸਥਾਪਤ ਹੋਇਆ ਸੀ। ਜਾਖੜ ਨੇ ਚੰਡੀਗੜ੍ਹ ਨੂੰ ਇਕ ਮਰਿਆ ਹੋਇਆ ਮੁੱਦਾ ਦੱਸਿਆ। ਉਨ੍ਹਾਂ ਕਿਹਾ ਕਿ ਇਸ ਮਰੇ ਹੋਏ ਮੁੱਦੇ ਦੀ ਵਜ੍ਹਾ ਨਾਲ ਭਾਈਚਾਰਾ ਭੜਕੇ ਹੋਏ ਜਜਬਾਤ ਦੀ ਭੇਟ ਚੜ੍ਹ ਜਾਵੇਗਾ। ਜਾਖੜ ਨੇ ਕਿਹਾ ਕਿ ਹੁਣ ਹਰਿਆਣਾ ਵੀ ਪੰਜਾਬ ਨੂੰ ਕਰਾਰਾ ਜਵਾਬ ਦੇਣ ਲਈ ਵਿਧਾਨ ਸਭਾ ਦਾ ਇਜਲਾਸ ਬੁਲਾ ਰਿਹਾ ਹੈ।

 

Check Also

ਦੀਪਕ ਚਨਾਰਥਲ ਬਣੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ

ਭੁਪਿੰਦਰ ਮਲਿਕ ਜਨਰਲ ਸਕੱਤਰ ਤੇ ਪਾਲ ਅਜਨਬੀ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਚੰਡੀਗੜ੍ਹ : ਪੰਜਾਬੀ …