22.4 C
Toronto
Sunday, September 14, 2025
spot_img
Homeਪੰਜਾਬਹਨੀਪ੍ਰੀਤ ਦਾ ਨਹੀਂ ਮਿਲ ਰਿਹਾ ਕੋਈ ਸੁਰਾਗ

ਹਨੀਪ੍ਰੀਤ ਦਾ ਨਹੀਂ ਮਿਲ ਰਿਹਾ ਕੋਈ ਸੁਰਾਗ

ਹਰਿਆਣਾ ਪੁਲਿਸ ਨੇਪਾਲ ਦੇ ਬਾਰਡਰ ਤੋਂ ਖਾਲੀ ਹੱਥ ਪਰਤੀ
ਚੰਡੀਗੜ੍ਹ/ਬਿਊਰੋ ਨਿਊਜ਼
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਕਥਿਤ ਧੀ ਹਨੀਪ੍ਰੀਤ ਇੰਸਾਂ ਦੀ ਭਾਲ ਵਿੱਚ ਨੇਪਾਲ ਦੀ ਸਰਹੱਦ ‘ਤੇ ਗਈ ਹਰਿਆਣਾ ਪੁਲਿਸ ਦੀ ਟੀਮ ਖਾਲੀ ਹੱਥ ਪਰਤ ਆਈ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਨੀਪ੍ਰੀਤ ਦੇ ਨੇਪਾਲ ਵੱਲ ਜਾਣ ਦਾ ਕੋਈ ਸੁਰਾਗ ਨਹੀਂ ਮਿਲਿਆ। ਅਧਿਕਾਰੀਆਂ ਨੇ ਦੱਸਿਆ ਕਿ ਨੇਪਾਲ ਸਰਹੱਦ ਕੋਲੋਂ ਪੰਜਾਬ ਦੀ ਰਜਿਸਟਰਡ ਕਾਰ ਲਾਵਾਰਿਸ ਹਾਲਤ ਵਿੱਚ ਮਿਲੀ ਹੈ। ਪੁਲਿਸ ਕਾਰ ਦੇ ਮਾਲਕ ਤੇ ਇਸ ਦੇ ਹਨੀਪ੍ਰੀਤ ਨਾਲ ਕੋਈ ਸਬੰਧ ਹੋਣ ਬਾਰੇ ਜਾਂਚ ਕਰ ਰਹੀ ਹੈ। ਪੁਲਿਸ ਨੇ ਹਨੀਪ੍ਰੀਤ ਖਿਲਾਫ ਲੁੱਕ-ਆਊਟ ਨੋਟਿਸ ਵੀ ਜਾਰੀ ਕੀਤਾ ਹੋਇਆ ਹੈ ਤੇ ਦੇਸ਼ ਧ੍ਰੋਹ ਦਾ ਮਾਮਲਾ ਵੀ ਦਰਜ ਕੀਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਨੇਪਾਲ ਬਾਰਡਰ ਕੋਲ ਲੋਕਾਂ ਨੂੰ ਹਨੀਪ੍ਰੀਤ ਦੀ ਤਸਵੀਰ ਵਿਖਾ ਕੇ ਪੁੱਛ-ਪੜਤਾਲ ਕਰ ਰਹੀ ਸੀ।

 

RELATED ARTICLES
POPULAR POSTS