10 ਦਿਨਾਂ ਬਾਅਦ ਪਹੁੰਚਣਗੇ ਦਿੱਲੀ
ਚੰਡੀਗੜ੍ਹ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਸਿਹਤਯਾਬੀ ਲਈ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ ਵਿਚ ਪਹੁੰਚ ਚੁੱਕੇ ਹਨ। ਜਾਣਕਾਰੀ ਮੁਤਾਬਕ ਕੇਜਰੀਵਾਲ ਧਰਮਸ਼ਾਲਾ ਦੇ ਧਰਮਕੋਟ ਵਿਖੇ ਵਿਪਾਸਨਾ ਕੇਂਦਰ ਵਿਚ 10 ਦਿਨਾਂ ਦੀ ਮੈਡੀਟੇਸ਼ਨ ਕਲਾਸ ਲੈਣਗੇ। ਦੱਸਣਯੋਗ ਹੈ ਕਿ ਕੇਜਰੀਵਾਲ 12 ਅਗਸਤ ਨੂੰ ਦਿੱਲੀ ਵਾਪਸ ਆਉਣਗੇ। ਇਸ ਸਮੇਂ ਦੌਰਾਨ ਕੇਜਰੀਵਾਲ ਕਿਸੇ ਵੀ ਮੀਡੀਆ ਜਾਂ ਪੱਤਰਕਾਰ ਨਾਲ ਮਿਲਣ ਤੋਂ ਗੁਰੇਜ ਕਰਨਗੇ ਜਦਕਿ ਦਿੱਲੀ ਸਰਕਾਰ ਦੀ ਵਾਗਡੋਰ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸੰਭਾਲਣਗੇ।
Check Also
ਹੁਸ਼ਿਆਰਪੁਰ ਦੇ ਕਸਬਾ ਦਸੂਹਾ ਨੇੜੇ ਬੱਸ ਅਤੇ ਕਾਰ ਦੀ ਭਿਆਨਕ ਟੱਕਰ – 8 ਵਿਅਕਤੀਆਂ ਦੀ ਮੌਤ ਅਤੇ 32 ਜ਼ਖਮੀ
ਦਸੂਹਾ/ਬਿਊਰੋ ਨਿਊਜ਼ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਨੇੜੇ ਅੱਜ ਸਵੇਰੇ 10 ਵਜੇ ਦੇ ਕਰੀਬ ਮਿੰਨੀ ਬੱਸ …