ਚੰਡੀਗੜ੍ਹ : ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਡਾ. ਮਨਮੋਹਨ ਸਿੰਘ ਵੱਲੋਂ ਚੋਣ ਲੜਨ ਤੋਂ ਨਾਂਹ ਕਰਨ ਨਾਲ ਕਾਂਗਰਸ ਦੇ ਮੌਜੂਦਾ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਇਸ ਹਲਕੇ ਤੋਂ ਚੋਣ ਲੜਾਏ ਜਾਣ ਆਸਾਰ ਹਨ। ਇਸ ਦੇ ਨਾਲ ਖਡੂਰ ਸਾਹਿਬ, ਫਤਿਹਗੜ੍ਹ ਸਾਹਿਬ ਅਤੇ ਆਨੰਦਪੁਰ ਸਾਹਿਬ ਤੋਂ ਸਿੱਖਾਂ ਉਮੀਦਵਾਰਾਂ ਨੂੰ ਟਿਕਟ ਦੇਣ ਦੀ ਵੀ ਮੰਗ ਹੋ ਰਹੀ ਹੈ। ਪੱਛੜੀਆਂ ਜਾਤਾਂ ਸੂਬੇ ਦੇ ਕਿਸੇ ਇਕ ਲੋਕ ਸਭਾ ਹਲਕੇ ਤੋਂ ਪੱਛੜੀਆਂ ਜਾਤਾਂ ਦੇ ਉਮੀਦਵਾਰ ਨੂੰ ਟਿਕਟ ਦੇਣ ਲਈ ਆਵਾਜ਼ ਬੁਲੰਦ ਕਰ ਰਹੀਆਂ ਹਨ। ਅੰਮ੍ਰਿਤਸਰ ਲੋਕ ਸਭਾ ਹਲਕੇ ਵਿਚ ਪੈਂਦੇ ਵਿਧਾਨ ਸਭਾ ਹਲਕਿਆਂ ਦੇ ਕਾਂਗਰਸ ਵਿਧਾਇਕ ਤੇ ਮੰਤਰੀ ਔਜਲਾ ਨੂੰ ਬਦਲਣ ਲਈ ਪਾਰਟੀ ਆਗੂਆਂ ‘ਤੇ ਦਬਾਅ ਬਣਾ ਰਹੇ ਹਨ ਪਰ ਉਨ੍ਹਾਂ ਨੂੰ ਬਦਲ ਕੇ ਹੋਰ ਆਗੂ ਨੂੰ ਟਿਕਟ ਦੇਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੇ ਵਿਰੋਧੀਆਂ ਦਾ ਤਰਕ ਹੈ ਕਿ ਕਿਸੇ ਹੋਰ ਆਗੂ ਨੂੰ ਟਿਕਟ ਦੇ ਦਿੱਤੀ ਜਾਵੇ ਪਰ ਸਿਟਿੰਗ ਲੋਕ ਸਭਾ ਮੈਂਬਰ ਨੂੰ ਟਿਕਟ ਨਹੀਂ ਮਿਲਣੀ ਚਾਹੀਦੀ। ਪਰ ਕਾਂਗਰਸ ਪਾਰਟੀ ਵਿਚੋਂ ਜਦੋਂ ਟਿਕਟਾਂ ਦੇਣ ਦੀ ਵਾਰੀ ਆਉਂਦੀ ਹੈ ਤੇ ਉਸ ਵੇਲੇ ਇਕ ਗੱਲ ਸਿਧਾਂਤਕ ਤੌਰ ‘ਤੇ ਪ੍ਰਵਾਨ ਕਰ ਲਈ ਜਾਂਦੀ ਹੈ ਕਿ ਮੌਜੂਦਾ ਮੈਂਬਰਾਂ ਨੂੰ ਨਾ ਹਿਲਾਇਆ ਜਾਵੇ ਤੇ ਟਿਕਟ ਦੇ ਦਿੱਤੀ ਜਾਵੇ। ਇਸ ਤਰ੍ਹਾਂ ਸਿਟਿੰਗ ਮੈਂਬਰ ਵਿਰੋਧ ਦੇ ਬਾਵਜੂਦ ਟਿਕਟ ਲੈਣ ਵਿਚ ਸਫ਼ਲ ਹੋ ਜਾਂਦੇ ਹਨ। ਇਸ ਦੇ ਨਾਲ ਤਿੰਨ ਲੋਕ ਸਭਾ ਹਲਕਿਆਂ ਵਿਚ ਸਿੱਖ ਉਮੀਦਵਾਰਾਂ ਨੂੰ ਟਿਕਟ ਦੇਣ ਦੀ ਗੱਲ ਪਹਿਲਾਂ ਤਾਂ ਕਦੇ ਨਹੀਂ ਆਈ ਪਰ ਇਸ ਵਾਰ ਆ ਰਹੀ ਹੈ। ਇਕ ਸੰਭਾਵੀਂ ਉਮੀਦਵਾਰ ਨੇ ਕਿਹਾ ਕਿ ਸਿੱਖ ਕਾਂਗਰਸੀ ਨੂੰ ਟਿਕਟ ਮਿਲਣ ਨਾਲ ਹੀ ਜਿੱਤ ਪੱਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਬਹੁਤ ਜ਼ਿਆਦਾ ਵੋਟਾਂ ਹਨ ਤੇ ਇਸ ਲਈ ਸਿੱਖ ਉਮੀਦਵਾਰ ਹੀ ਜਿੱਤ ਹਾਸਲ ਕਰੇਗਾ। ਪੱਛੜੀਆਂ ਜਾਤਾਂ ਨਾਲ ਸਬੰਧਤ ਕਾਂਗਰਸ ਆਗੂ 13 ਲੋਕ ਸਭਾ ਹਲਕਿਆਂ ‘ਚੋਂ ਕਿਸੇ ਇੱਕ ਹਲਕੇ ਤੋਂ ਟਿਕਟ ਦੀ ਮੰਗ ਕਰ ਰਹੇ ਹਨ।
Home / ਪੰਜਾਬ / ਡਾ. ਮਨਮੋਹਨ ਸਿੰਘ ਦੀ ਨਾਂਹ ਤੋਂ ਬਾਅਦ ਔਜਲਾ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਟਿਕਟ ਮਿਲਣਾ ਯਕੀਨੀ
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …