ਬਰੈਂਟਪਨ/ਹਰਜੀਤ ਸਿੰਘ ਬਾਜਵਾ
22 ਅਕਤੂਬਰ ਨੂੰ ਹੋਣ ਵਾਲ਼ੀ ਮਿਊਂਸਪਲ ਇਲੈਕਸ਼ਨ ਵਿੱਚ ਬਰੈਂਪਟਨ ਤੋਂ ਮੇਅਰ ਦੀ ਚੋਣ ਲੜ ਰਹੇ ਬਲ ਗੋਸਲ ਤੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਦੀ ਕੰਪੇਨ ਨੂੰ ਪਿਛਲੇ ਦਿਨ ਭਰਵਾਂ ਹੁਲਾਰਾ ਮਿਲਿਆ ਜਦ ਰਿਐਲਟਰ ਰਣਜੀਤ ਚਾਹਲ ਅਤੇ ਸਮੋਸਾ ਐਂਡ ਸਵੀਟਸ ਫੈਕਟਰੀ ਦੇ ਕਰਤਾ-ਧਰਤਾ ਹਰਪਾਲ ਸਿੰਘ ਸੰਧੂ ਐਂਡ ਬ੍ਰਦਰਜ਼ ਵਲੋਂ ਏਲੀਟ ਬੈਂਕੁਅਟ ਹਾਲ ਵਿੱਚ ਇਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਨੂੰ ਹਰਪਾਲ ਸੰਧੂ, ਰਣਜੀਤ ਸਿੰਘ ਦੂਲੇ, ਪਰਮ ਸਿੱਧੂ, ਰਣਜੀਤ ਚਾਹਲ, ਅਮਰ ਸਿੰਘ ਭੁੱਲਰ ਤੇ ਹਰਜੀਤ ਬਾਜਵਾ ਨੇ ਸੰਬੋਧਨ ਕੀਤਾ ਤੇ ਬਲ ਗੋਸਲ ਤੇ ਸਤਪਾਲ ਸਿੰਘ ਜੌਹਲ ਦੀ ਖੁਲ੍ਹੀ ਹਮਾਇਤ ਦਾ ਐਲਾਨ ਕੀਤਾ ਗਿਆ। ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਚੁਣੇ ਜਾਣ ਤੋਂ ਬਾਅਦ ਕਮਿਊਨਿਟੀ ਦੇ ਹਿੱਤਾਂ ਦਾ ਸਤਿਕਾਰ ਬਰਕਰਾਰ ਰੱਖਣਾ ਅਤਿ ਜਰੂਰੀ ਹੈ।
ਉਨ੍ਹਾਂ ਆਖਿਆ ਲੰਘੇ ਚਾਰ ਮਹੀਨਿਆਂ ਦੀ ਕੰਪੇਨ ਦੌਰਾਨ ਜੋ ਮੁਸ਼ਕਿਲਾਂ (ਬੱਸਾਂ, ਡਰੱਗਜ਼, ਬੁਲਿੰਗ, ਵਰਦੀ) ਲੋਕਾਂ ਨੇ ਦੱਸੀਆਂ ਹਨ ਉਨ੍ਹਾਂ ਉਪਰ ਪਹਿਲ ਦੇ ਅਧਾਰ ‘ਤੇ ਕੰਮ ਦੀ ਲੋੜ ਹੈ। ਬਲ ਗੋਸਲ ਨੇ ਬਰੈਂਪਟਨ ਦੀ ਸਥਿਤੀ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਕਿਹਾ ਕਿ ਲੰਘੇ ਸਮੇਂ ਵਿੱਚ ਮੇਅਰ ਲਿੰਡਾ ਜੈਫਰੀ ਆਪਣੇ ਫਰਜ਼ ਪੂਰੇ ਨਹੀਂ ਕਰ ਸਕੀ ਕਿਉਂਕਿ ਉਹ ਸਿਟੀ ਕੌਂਸਲਰਾਂ ਨੂੰ ਆਪਣੇ ਨਾਲ਼ ਸਹਿਮਤ ਕਰਨ ਵਿੱਚ ਅਸਫਲ ਰਹੀ।
ਉਨ੍ਹਾਂ ਕਿਹਾ ਕਿ ਮੇਅਰ ਦਾ ਯੋਗ ਟੀਮ ਪਲੇਅਰ ਹੋਣਾ ਬਹੁਤ ਜਰੂਰੀ ਕਿਉਂਕਿ ਸਿਟੀ ਕੌਂਸਲ ‘ਚ ਧੜੇਬੰਦੀ ਨਾਲ਼ ਸਿਟੀ ਦਾ ਨੁਕਸਾਨ ਹੁੰਦਾ ਹੈ. ਉਨ੍ਹਾਂ ਦੱਸਿਆ ਕਿ ਮੇਅਰ ਨੂੰ ਕੌਂਸਲ ਦੀ ਇਕ ਟੀਮ ਬਣਾ ਕੇ ਰੱਖਣਾ ਚਾਹੀਦਾ ਹੈ। ਗੋਸਲ ਨੇ ਇਹ ਵੀ ਕਿਹਾ ਕਿ ਸਕੂਲਾਂ ਵਿੱਚ ਵਰਦੀ ਹੋਣ ਨਾਲ ਨੌਜਵਾਨ ਬੱਚਿਆਂ ‘ਚ ਕ੍ਰਾਈਮ, ਬੁਲਿੰਗ, ਰੇਸਿਜ਼ਮ ਘਟੇਗਾ ਅਤੇ ਆਪਸੀ ਪਿਆਰ ਵਧੇਗਾ. ਏਲੀਟ ਬੈਂਕੁਅਟ ਅਤੇ ਸਮੋਸਾ ਐਂਡ ਸਵੀਟਸ ਫੈਕਟਰੀ ਦੇ ਮਾਲਕ ਹਰਪਾਲ ਸਿੰਘ ਸੰਧੂ ਨੇ ਕਿਹਾ ਕਿ ਸਤਪਾਲ ਸਿੰਘ ਜੌਹਲ ਅੇਤ ਬਲ ਗੋਸਲ ਨੂੰ ਜਿਤਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ. ਇਸ ਮੌਕੇ ‘ਤੇ ਅਵਤਾਰ ਮਿਨਹਾਸ, ਹਰਮਿੰਦਰ ਸੰਧੂ, ਰਣਜੀਤ ਤੂਰ, ਬੰਤ ਨਿੱਝਰ, ਨਰਿੰਦਰ ਸਿੱਧੂ, ਭਜਨ ਥਿੰਦ ਅਤੇ ਸੇਵਾ ਸਿੰਘ ਵੀ ਹਾਜ਼ਿਰ ਸਨ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …