ਕਰਤਾਰ ਸਿੰਘ ਤੰਵਰ ਦੀਆਂ 20 ਕੰਪਨੀਆਂ ਬਾਰੇ ਹੋਇਆ ਖੁਲਾਸਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਛਤਰਪੁਰ ਇਲਾਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਤਾਰ ਸਿੰਘ ਤੰਵਰ ਕੋਲ 130 ਕਰੋੜ ਰੁਪਏ ਦੀ ਬੇਨਾਮੀ ਸੰਪਤੀ ਦਾ ਖ਼ੁਲਾਸਾ ਹੋਇਆ ਹੈ। ਤੰਵਰ ਦੇ ਘਰ ਪਿਛਲੇ ਦਿਨੀਂ ਆਮਦਨ ਕਰ ਵਿਭਾਗ ਦਾ ਛਾਪਾ ਪਿਆ ਸੀ। ਛਾਪੇ ਦੌਰਾਨ ਆਮਦਨ ਕਰ ਵਿਭਾਗ ਨੇ ਤੰਵਰ ਦੀਆਂ 20 ਕੰਪਨੀਆਂ ਬਾਰੇ ਖ਼ੁਲਾਸਾ ਕੀਤਾ ਹੈ।
ਇਹ ਸਾਰੀਆਂ ਕੰਪਨੀਆਂ ਜਾਂਚ ਦੇ ਦਾਇਰੇ ਵਿੱਚ ਹਨ। ਤੰਵਰ ਉੱਤੇ ਸਟੈੱਪ ਡਿਊਟੀ ਤੇ ਟੈਕਸ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਂਚ ਦੌਰਾਨ ਆਮਦਨ ਕਰ ਵਿਭਾਗ ਨੂੰ ਤੰਵਰ ਤੋਂ ਪ੍ਰਾਪਤ ਕੀਤੀ ਗਈ ਤੇ ਨਿਵੇਸ਼ ਕੀਤੀ ਗਈ ਰਕਮ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ।
ਕਰਤਾਰ ਸਿੰਘ ਤੰਵਰ ਦੇ ਘਰ, ਦਫ਼ਤਰ ਤੇ ਫਾਰਮ ਹਾਊਸ ਉੱਤੇ ਆਮਦਨ ਕਰ ਵਿਭਾਗ ਨੇ 27 ਜੁਲਾਈ ਨੂੰ ਛਾਪਾ ਮਾਰਿਆ ਸੀ। ਆਮਦਨ ਕਰ ਵਿਭਾਗ ਦੀ 100 ਮੈਂਬਰਾਂ ਦੀ ਟੀਮ ਨੇ ਤੰਵਰ ਦੇ ਕੁੱਲ 11 ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਸੀ। ਤੰਵਰ ਦੀ 130 ਕਰੋੜ ਰੁਪਏ ਦੀ ਸੰਪਤੀ ਦਾ ਖ਼ੁਲਾਸਾ ਹੋਇਆ ਜਿਸ ਬਾਰੇ ਕੋਈ ਡੀਟੇਲ ਨਹੀਂ ਹੈ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …