9 C
Toronto
Monday, October 27, 2025
spot_img
Homeਭਾਰਤਗ੍ਰੇਟਰ ਨੋਇਡਾ ’ਚ ਰੋਡਵੇਜ਼ ਦੀ ਬੱਸ ਨੇ 7 ਵਿਅਕਤੀਆਂ ਨੂੰ ਦਰੜਿਆ

ਗ੍ਰੇਟਰ ਨੋਇਡਾ ’ਚ ਰੋਡਵੇਜ਼ ਦੀ ਬੱਸ ਨੇ 7 ਵਿਅਕਤੀਆਂ ਨੂੰ ਦਰੜਿਆ

4 ਵਿਅਕਤੀਆਂ ਦੀ ਹੋਈ ਮੌਤ, ਤਿੰਨ ਗੰਭੀਰ ਜ਼ਖਮੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਗ੍ਰੇਟਰ ਨੋਇਡਾ ’ਚ ਲੰਘੀ ਦੇਰ ਰਾਤ ਵਾਪਰੇ ਇਕ ਭਿਆਨਕ ਸੜਕ ਹਾਦਸੇ ’ਚ 4 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 3 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਹਾਦਸੇ ਦੌਰਾਨ ਮਰਨ ਵਾਲੇ ਅਤੇ ਜਖਮੀ ਹੋਏ ਵਿਅਕਤੀ ਹੀਰੋ ਮੋਟਰ ਕੰਪਨੀ ਵਿਚ ਕੰਮ ਕਰਦੇ ਸਨ। ਲੰਘੀ ਰਾਤ ਜਦੋਂ ਇਹ ਵਿਅਕਤੀ ਆਪਣੀ ਸ਼ਿਫਟ ਖਤਮ ਕਰਕੇ ਆਪਣੇ ਘਰ ਪਰਤ ਰਹੇ ਸਨ ਤਾਂ ਕੰਪਨੀ ਦੇ ਬਾਹਰ ਬਾਦਲਪੁਰ ਖੇਤਰ ’ਚ ਇਹ ਭਿਆਨਕ ਹਾਦਸਾ ਵਾਪਰ ਗਿਆ। ਮੀਡੀਆ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਰਾਤੀਂ 11:30 ਵਜੇ ਜਦੋਂ ਇਹ ਕਰਮਚਾਰੀ ਫੈਕਟਰੀ ਤੋਂ ਬਾਹਰ ਨਿਕਲ ਤਾਂ ਉਸੇ ਦੌਰਾਨ ਨੋਇਡਾ ਡਿਪੂ ਦੀ ਬੇਕਾਬੂ ਬੱਸ ਬੜੀ ਤੇਜ਼ ਸਪੀਡ ਨਾਲ ਆਈ ਉਨ੍ਹਾਂ ਸੜਕ ਕਿਨਾਰੇ ਖੜ੍ਹੇ ਕਰਮਚਾਰੀਆਂ ਨੂੰ ਦਰੜ ਦਿੱਤਾ। ਇਹ ਬੱਸ ਦਾਦਰੀ ਤੋਂ ਨੋਇਡਾ ਵੱਲ ਜਾ ਰਹੀ ਸੀ ਅਤੇ ਇਸ ਹਾਦਸੇ ਦੌਰਾਨ 7 ਵਿਅਕਤੀ ਇਸ ਬੇਕਾਬੂ ਬੱਸ ਦੀ ਚਪੇਟ ਵਿਚ ਆ ਗਏ ਜਿਨ੍ਹਾਂ ਵਿਚੋਂ 4 ਦੀ ਮੌਤ ਹੋ ਗਈ ਜਦਕਿ 3 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਦੱਸੇ ਜਾ ਰਹੇ ਹਨ। ਉਧਰ ਉਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ’ਚ ਸੜਕ ਕਿਨਾਰੇ ਨੱਚ ਰਹੇ ਬਰਾਤੀਆਂ ’ਤੇ ਇਕ ਤੇਜ਼ ਰਫ਼ਤਾਰ ਕਾਰ ਚੜ੍ਹ ਗਈ, ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 7 ਵਿਅਕਤੀ ਜ਼ਖਮੀ ਹੋ ਗਏ।

 

RELATED ARTICLES
POPULAR POSTS