
ਕਿਹਾ : ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ
ਹੈਦਰਾਬਾਦ/ਬਿਊਰੋ ਨਿਊਜ਼ : ਫਿਲਮ ਪੁਸ਼ਪਾ-2 ਦੇ ਅਦਾਕਾਰ ਅੱਲੂ ਅਰਜੁਨ ਨੂੰ ਅੱਜ 18 ਘੰਟਿਆਂ ਮਗਰੋਂ ਸਵੇਰੇ ਲਗਭਗ 6.30 ਵਜੇ ਚੰਚਲਗੁਡਾ ਕੇਂਦਰੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ। ਉਨ੍ਹਾਂ ਦੇ ਪਿਤਾ ਅੱਲੂ ਅਰਾਵਿੰਦ ਅਤੇ ਸਹੁਰਾ ਕੰਚਰਲਾ ਚੰਦਰਸ਼ੇਖਰ ਰੈੱਡੀ ਉਸ ਨੂੰ ਲੈਣ ਲਈ ਜੇਲ੍ਹ ਪੁੱਜੇ ਸਨ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਅੱਲੂ ਅਰਜਨ ਗੀਤਾ ਆਰਟਸ ਪ੍ਰੋਡਕਸ਼ਨ ਹਾਊਸ ਪਹੁੰਚੇ। ਇਸ ਤੋਂ ਬਾਅਦ ਅੱਲੂ ਹੈਦਰਾਬਾਦ ਸਥਿਤ ਆਪਣੇ ਘਰ ਪਹੁੰਚੇ ਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹ ਫਿਰ ਬਾਹਰ ਆਏ ਅਤੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਮੈਂ ਪਿਆਰ ਅਤੇ ਸਮਰਥਨ ਲਈ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਾ ਹਾਂ। ਅੱਲੂ ਨੇ ਕਿਹਾ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਮੈਂ ਬਿਲਕੁਲ ਠੀਕ ਹਾਂ! ਮੈਂ ਕਾਨੂੰਨ ਦੀ ਪਾਲਣਾ ਕਰਨ ਵਾਲਾ ਨਾਗਰਿਕ ਹਾਂ। ਮੈਂ ਇਕ ਵਾਰ ਫਿਰ ਪੀੜਤ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਇਹ ਇਕ ਮੰਦਭਾਗੀ ਘਟਨਾ ਸੀ ਅਤੇ ਜੋ ਕੁੱਝ ਵੀ ਹੋਇਆ ਉਸ ਲਈ ਸਾਨੂੰ ਅਫਸੋਸ ਹੈ।

