14.4 C
Toronto
Saturday, September 19, 2026
spot_img
Homeਭਾਰਤਮੋਦੀ ਖਿਲਾਫ ਚੋਣ ਲੜਨ ਵਾਲੇ ਤੇਜ਼ ਬਹਾਦਰ ਦੇ ਨਾਮਜ਼ਦਗੀ ਕਾਗਜ਼ ਰੱਦ

ਮੋਦੀ ਖਿਲਾਫ ਚੋਣ ਲੜਨ ਵਾਲੇ ਤੇਜ਼ ਬਹਾਦਰ ਦੇ ਨਾਮਜ਼ਦਗੀ ਕਾਗਜ਼ ਰੱਦ

ਮੋਦੀ ਖਿਲਾਫ ਚੋਣ ਲੜਨ ਵਾਲੇ ਤੇਜ਼ ਬਹਾਦਰ ਦੇ ਨਾਮਜ਼ਦਗੀ ਕਾਗਜ਼ ਰੱਦਸਮਾਜਵਾਦੀ ਪਾਰਟੀ ਨੇ ਵਾਰਾਨਸੀ ਤੋਂ ਦਿੱਤੀ ਸੀ ਟਿਕਟ
ਲਖਨਊ : ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਦੇ ਲੰਘ ਜਾਣ ਮਗਰੋਂ ਸਮਾਜਵਾਦੀ ਪਾਰਟੀ -ਬਸਪਾ ਗਠਜੋੜ ਨੇ ਵਾਰਾਨਸੀ ਹਲਕੇ ਨੂੰ ਲੈ ਕੇ ਇੱਕ ਨਵਾਂ ਐਲਾਨ ਕੀਤਾ ਸੀ। ਸਮਾਜਵਾਦੀ ਪਾਰਟੀ ਨੇ ਇਸ ਹਲਕੇ ਤੋਂ ਆਪਣਾ ਉਮੀਦਵਾਰ ਬਦਲਦਿਆਂ ਬੀ. ਐੱਸ. ਐੱਫ. ਦੇ ਬਰਖ਼ਾਸਤ ਜਵਾਨ ਤੇਜ ਬਹਾਦਰ ਯਾਦਵ ਨੂੰ ਟਿਕਟ ਦਿੱਤੀ ਸੀ। ਪਰ ਉਨ੍ਹਾਂ ਦੀ ਨਾਮਜ਼ਦਗੀ ਅੱਜ ਚੋਣ ਕਮਿਸ਼ਨ ਨੇ ਰੱਦ ਕਰ ਦਿੱਤੀ। ਧਿਆਨ ਰਹੇ ਕਿ ਤੇਜ ਬਹਾਦਰ ਯਾਦਵ ਬੀ. ਐੱਸ. ਐੱਫ. ਦਾ ਉਹ ਕਰਮਚਾਰੀ ਹੈ ਜਿਸ ਨੇ ਫੌਜੀਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਨਾਲ ਜੁੜੀ ਇੱਕ ਵੀਡੀਓ ਜਾਰੀ ਕੀਤੀ ਸੀ। ਇਸ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ।

RELATED ARTICLES
POPULAR POSTS