6.3 C
Toronto
Saturday, April 25, 2026
spot_img
HomeਕੈਨੇਡਾFrontਮਾਮਾ ਨੇ ਭਾਣਜੀ ਦੇ ਵਿਆਹ ’ਚ ਦਿੱਤਾ ਇੱਕ ਕਰੋੜ ਰੁਪਏ ਦਾ ਸ਼ਗਨ

ਮਾਮਾ ਨੇ ਭਾਣਜੀ ਦੇ ਵਿਆਹ ’ਚ ਦਿੱਤਾ ਇੱਕ ਕਰੋੜ ਰੁਪਏ ਦਾ ਸ਼ਗਨ

ਹਰਿਆਣਾ ਦੇ ਰੇਵਾੜੀ ’ਚ ਭਰਾ ਨੇ ਵਿਧਵਾ ਭੈਣ ਦੇ ਘਰ ਲਗਾਇਆ ਨੋਟਾਂ ਦਾ ਢੇਰ
ਰੇਵਾੜੀ/ਬਿਊਰੋ ਨਿਊਜ਼
ਹਰਿਆਣਾ ਦੇ ਰੇਵਾੜੀ ਸ਼ਹਿਰ ਵਿਚ ਇਕ ਵਿਅਕਤੀ ਨੇ ਆਪਣੀ ਭਾਣਜੀ ਦੇ ਵਿਆਹ ਵਿਚ ਹਿੰਦੂ ਰੀਤੀ-ਰਿਵਾਜ਼ਾਂ ਮੁਤਾਬਕ ਭਾਤ (ਸ਼ਗੁਨ) ਭਰ ਕੇ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਉਸਦੀ ਚਰਚਾ ਦੇਸ਼ ਭਰ ਵਿਚ ਹੋ ਰਹੀ ਹੈ। ਵਿਧਵਾ ਭੈਣ ਦੇ ਘਰ ਭਰਾ ਨੇ ਨੋਟਾਂ ਦੀਆਂ ਗੱਡੀਆਂ ਦਾ ਢੇਰ ਲਗਾ ਦਿੱਤਾ। ਉਸ ਨੇ ਇਕ ਕਰੋੜ, 1 ਲੱਖ, 11 ਹਜ਼ਾਰ 101 ਰੁਪਏ ਕੈਸ਼ ਸ਼ਗਨ ਵਿਚ ਦਿੱਤੇ। ਏਨਾ ਹੀ ਨਹੀਂ, ਉਸ ਵਿਅਕਤੀ ਨੇ ਕਰੋੜਾਂ ਰੁਪਏ ਦੇ ਗਹਿਣੇ ਵੀ ਦਿੱਤੇ ਹਨ। ਸਤਬੀਰ ਨਾਮ ਦੇ ਵਿਅਕਤੀ ਦੀ ਇਕਲੌਤੀ ਭੈਣ ਦੇ ਪਤੀ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਉਸਦੀ ਇੱਕ ਹੀ ਭਾਣਜੀ ਹੈ। ਭਾਣਜੀ ਦੇ ਵਿਆਹ ਤੋਂ ਪਹਿਲਾਂ, ਸਤਬੀਰ ਭਰਾ ਵਾਂਗ ਭਾਤ ਦੀ ਰਸਮ ਕਰਨ ਲਈ ਆਪਣੇ ਪਿੰਡ ਦੇ ਕੁਝ ਵਿਅਕਤੀਆਂ  ਨਾਲ ਆਪਣੀ ਭੈਣ ਦੇ ਘਰ ਪਹੁੰਚਿਆ। ਸ਼ਾਮ ਨੂੰ ਜਦੋਂ ਭਾਤ ਦੇਣ ਦੀ ਰਸਮ ਸ਼ੁਰੂ ਹੋਈ ਤਾਂ ਉਥੇ ਮੌਜੂਦ ਹਰ ਕੋਈ ਹੈਰਾਨ ਰਹਿ ਗਿਆ। ਉਸ ਨੇ ਆਪਣੀ ਭੈਣ ਦੇ ਘਰ 500 ਰੁਪਏ ਦੇ ਨੋਟਾਂ ਦੇ ਪੈਕਟਾਂ ਦਾ ਢੇਰ ਲਗਾ ਦਿੱਤਾ। ਇਹ ਵਿਅਕਤੀ ਸ਼ੁਰੂ ਤੋਂ ਹੀ ਆਪਣੀ ਭੈਣ ਦੀ ਮਦਦ ਕਰਦਾ ਆ ਰਿਹਾ ਹੈ। ਅਜਿਹੇ ਵਿਚ ਜਦੋਂ ਉਨ੍ਹਾਂ ਦੀ ਭੈਣ ਦੀ ਬੇਟੀ ਦਾ ਵਿਆਹ ਆਇਆ ਤਾਂ ਉਸ ਨੇ ਭਾਤ ਦੇ ਰੂਪ ’ਚ ਅਜਿਹੀ ਮਿਸਾਲ ਕਾਇਮ ਕੀਤੀ ਕਿ ਹੁਣ ਪੂਰੇ ਦੇਸ਼ ਵਿਚ ਇਸ ਦੀ ਚਰਚਾ ਹੋ ਰਹੀ ਹੈ।
RELATED ARTICLES
POPULAR POSTS