Breaking News
Home / ਭਾਰਤ / ਲਾਲ ਕਿਲ੍ਹੇ ‘ਤੇ ਕਿਸਾਨਾਂ ਦਾ ਕਬਜ਼ਾ

ਲਾਲ ਕਿਲ੍ਹੇ ‘ਤੇ ਕਿਸਾਨਾਂ ਦਾ ਕਬਜ਼ਾ

ਕਿਸਾਨਾਂ ਨੇ ਨਿਸ਼ਾਨ ਸਾਹਿਬ ਅਤੇ ਕਿਸਾਨ ਸੰਗਠਨਾਂ ਦਾ ਝੰਡਾ ਲਹਿਰਾਇਆ
ਇਹ ਵੀ ਮਿਲ ਰਹੀਆਂ ਕਨਸੋਆਂ ਕਿ ਲਾਲ ਕਿਲੇ ‘ਚ ਚੱਲੀ ਗੋਲੀ, ਦੋ ਜ਼ਖ਼ਮੀ
ਨਵੀਂ ਦਿੱਲੀ, ਬਿਊਰੋ ਨਿਊਜ਼
ਅੱਜ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਦਿੱਲੀ ਵਿਚ ਟਰੈਕਟਰ ਪਰੇਡ ਕੱਢੀ ਅਤੇ ਕਿਸਾਨ ਲਾਲ ਕਿਲ੍ਹੇ ਤੱਕ ਵੀ ਪਹੁੰਚ ਗਏ। ਕਿਸਾਨਾਂ ਨੇ ਕਰੀਬ ਦੋ ਵਜੇ ਲਾਲ ਕਿਲ੍ਹੇ ‘ਤੇ ਨਿਸ਼ਾਨ ਸਾਹਿਬ ਅਤੇ ਕਿਸਾਨ ਸੰਗਠਨਾਂ ਦਾ ਝੰਡਾ ਲਹਿਰਾ ਦਿੱਤਾ। ਇਕ ਪਾਸੇ ਲਾਲ ਕਿਲ੍ਹੇ ਦੇ ਉਪਰ ਵਿਸ਼ਾਲ ਤਿਰੰਗਾ ਲਹਿਰਾ ਰਿਹਾ ਸੀ, ਦੂਜੇ ਪਾਸੇ ਉਸਦੇ ਨਾਲ ਹੀ ਨੌਜਵਾਨਾਂ ਨੇ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡਾ ਲਹਿਰਾ ਦਿੱਤਾ। ਇਸ ਦੌਰਾਨ ਇਹ ਵੀ ਕਨਸੋਆਂ ਮਿਲ ਰਹੀਆਂ ਹਨ ਕਿ ਅੰਦਰ ਹੋਏ ਟਕਰਾਅ ਦੌਰਾਨ ਪੁਲਿਸ ਵਲੋਂ ਜਿੱਥੇ ਲਾਠੀਚਾਰਜ ਕੀਤਾ ਗਿਆ, ਉਥੇ ਫਾਇਰਿੰਗ ਕੀਤੇ ਜਾਣ ਦੀਆਂ ਵੀ ਖਬਰਾਂ ਹਨ। ਮੌਕੇ ‘ਤੇ ਮੌਜੂਦ ਭੀੜ ਆਖ ਰਹੀ ਸੀ ਕਿ ਲਾਲ ਕਿਲੇ ਦੇ ਅੰਦਰ ਪੁਲਿਸ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਵਿਚ ਦੋ ਕਿਸਾਨ ਜ਼ਖ਼ਮੀ ਹੋ ਗਏ। ਖਬਰਾਂ ਪੜ੍ਹੇ ਜਾਣ ਤੱਕ ਨਾ ਦਿੱਲੀ ਪੁਲਿਸ ਪ੍ਰਸ਼ਾਸਨ ਵਲੋਂ ਅਤੇ ਨਾ ਹੀ ਕਿਸਾਨ ਸੰਗਠਨਾਂ ਵਲੋਂ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ ਸੀ। ਧਿਆਨ ਰਹੇ ਕਿ ਲਾਲ ਕਿਲ੍ਹੇ ਦੇ ਅੰਦਰ ਇਕ ਪਾਸੇ ਜਿੱਥੇ ਸਰਕਾਰੀ ਬੱਸਾਂ, ਪੁਲਿਸ ਦੀਆਂ ਗੱਡੀਆਂ ਦੀ ਭੰਨ ਤੋੜ ਹੋਈ, ਉਥੇ ਹੀ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਮਨੁੱਖੀ ਚੇਨ ਬਣਾ ਕੇ ਪੁਲਿਸ ਕਰਮਚਾਰੀਆਂ ਦਾ ਕੁਝ ਹਮਲਾਵਰ ਹਿੰਸਕ ਧਿਰਾਂ ਕੋਲੋਂ ਬਚਾਅ ਵੀ ਕੀਤਾ। ਜ਼ਿਕਰਯੋਗ ਹੈ ਕਿ ਸਵੇਰੇ 8 ਵਜੇ ਕੁੰਡਲੀ ਤੇ ਸਿੰਘੂ ਬਾਰਡਰ ਅਤੇ 9 ਵਜੇ ਦੇ ਕਰੀਬ ਟਿੱਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ ਕਿਸਾਨਾਂ ਦਾ ਕਾਫਲਾ ਕਿਸਾਨ ਟਰੈਕਟਰ ਪਰੇਡ ਲਈ ਦਿੱਲੀ ਵੱਲ ਨੂੰ ਤੁਰਦਾ ਹੈ। ਮਿਲ ਰਹੀ ਜਾਣਕਾਰੀ ਅਨੁਸਾਰ ਕਿਸਾਨ ਟਰੈਕਟਰ ਪਰੇਡ ਵਿਚ 3 ਲੱਖ ਤੋਂ ਵੱਧ ਟਰੈਕਟਰ ਸ਼ਾਮਲ ਹੋ ਸਕਦੇ ਹਨ।

Check Also

ਚਾਰ ਧਾਮ ਯਾਤਰਾ ਲਈ ਹੁਣ ਚਾਰਟਰਡ ਹੈਲੀਕਾਪਟਰ ਕਰਵਾਇਆ ਜਾ ਸਕੇਗਾ ਬੁੱਕ

ਯਾਤਰਾ ਲਈ ਕਿਰਾਇਆ ਪ੍ਰਤੀ ਵਿਅਕਤੀ 1 ਲੱਖ 95 ਹਜ਼ਾਰ ਰੁਪਏ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …