Breaking News
Home / ਭਾਰਤ / ਹਿਮਾਚਲ ਦੇ ਜੰਗਲਾਂ ‘ਚ ਫੈਲ ਰਹੀ ਅੱਗ ‘ਤੇ ਮੀਂਹ ਦੇ ਪਾਇਆ ਕਾਬੂ

ਹਿਮਾਚਲ ਦੇ ਜੰਗਲਾਂ ‘ਚ ਫੈਲ ਰਹੀ ਅੱਗ ‘ਤੇ ਮੀਂਹ ਦੇ ਪਾਇਆ ਕਾਬੂ

aagjan_31_03_2014ਸ਼ਿਮਲਾ/ਬਿਊਰੋ ਨਿਊਜ਼
ਜੰਗਲਾਂ ਵਿੱਚ ਲੱਗੀ ਅੱਗ ਤੋਂ ਪ੍ਰੇਸ਼ਾਨ ਹਿਮਾਚਲ ਸਰਕਾਰ ਉੱਤੇ ਆਖ਼ਰਕਾਰ ‘ਇੰਦਰ ਦੇਵਤਾ’ ਮਿਹਰਬਾਨ ਹੋ ਗਿਆ। ਸ਼ਿਮਲਾ ਸਮੇਤ ਹਿਮਾਚਲ ਦੇ ਕਈ ਇਲਾਕਿਆਂ ਵਿੱਚ ਰੁਕ-ਰੁਕ ਹੋ ਰਹੀ ਬਾਰਸ਼ ਨੇ ਜੰਗਲ ਦੀ ਅੱਗ ਤੇ ਗਰਮੀ ਨਾਲ ਜੂਝ ਰਹੇ ਹਿਮਾਚਲ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਹਿਮਾਚਲ ਸਰਕਾਰ ਨੂੰ ਉਮੀਦ ਹੈ ਕਿ ਇਸ ਮੀਂਹ ਨਾਲ ਜੰਗਲਾਂ ਵਿੱਚ ਲੱਗੀ ਅੱਗ ਉੱਤੇ ਕਾਬੂ ਪਵੇਗਾ।
ਮੀਂਹ ਨੇ ਪਹਾੜਾਂ ਵਿੱਚ ਤਾਪਮਾਨ ਵਿੱਚ ਹੋਏ ਵਾਧੇ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਪਿਛਲੇ ਕਈ ਦਿਨਾਂ ਤੋਂ ਸ਼ਿਮਲਾ, ਚੰਡੀਗੜ੍ਹ ਤੇ ਹੋਰ ਇਲਾਕਿਆਂ ਵਿੱਚ ਲੋਕਾਂ ਦਾ ਗਰਮੀ ਕਾਰਨ ਬੁਰਾ ਹਾਲ ਸੀ। ਉੱਤਰਾਖੰਡ ਤੋਂ ਬਾਅਦ ਹਿਮਾਚਲ ਦੇ ਕਈ ਇਲਾਕਿਆਂ ਵਿੱਚ ਪਹਾੜਾਂ ਉੱਤੇ ਜੰਗਲਾਂ ਵਿੱਚ ਅੱਗ ਲੱਗ ਗਈ ਸੀ ਜਿਸ ਉੱਤੇ ਕਾਬੂ ਪਾਉਣਾ ਸਰਕਾਰ ਲਈ ਕਾਫ਼ੀ ਔਖਾ ਸੀ। ਹੁਣ ਮੀਂਹ ਨੇ ਸਰਕਾਰ ਦਾ ਇਹ ਕੰਮ ਸੌਖਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਸ ਅੱਗ ਨੇ 5 ਵਿਅਕਤੀਆਂ ਦੀ ਜਾਨ ਵੀ ਲੈ ਲਈ ਹੈ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …