Breaking News
Home / ਭਾਰਤ / ਰਾਬਰਟ ਵਾਡਰਾ ਦੁਆਲੇ ਸਿਕੰਜਾ ਕੱਸਿਆ

ਰਾਬਰਟ ਵਾਡਰਾ ਦੁਆਲੇ ਸਿਕੰਜਾ ਕੱਸਿਆ

3ਜਸਟਿਸ ਢੀਂਗਰਾ ਨੇ ਮੰਨਿਆ ਜ਼ਮੀਨ ਵੰਡ ‘ਚ ਹੋਈ ਹੈ ਗੜਬੜੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਰਾਬਰਟ ਵਾਡਰਾ-ਡੀ.ਐਲ.ਐਫ. ਦੀ ਜਾਂਚ ਲਈ ਬਣੇ ਜਸਟਿਸ ਢੀਂਗਰਾ ਕਮਿਸ਼ਨ ਨੇ ਅੱਜ ਆਪਣੀ ਰਿਪੋਰਟ ਹਰਿਆਣਾ ਸਰਕਾਰ ਨੂੰ ਸੌਂਪ ਦਿੱਤੀ ਹੈ। ਜਸਟਿਸ ਢੀਂਗਰਾ ਨੇ ਇਹ ਮੰਨਿਆ ਹੈ ਕਿ ਜ਼ਮੀਨ ਵੰਡ ਵਿੱਚ ਗੜਬੜੀ ਹੋਈ ਹੈ। ਸਰਕਾਰ ਨੂੰ ਰਿਪੋਰਟ ਸੌਂਪਣ ਤੋਂ ਬਾਅਦ ਜਸਟਿਸ ਢੀਂਗਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੇਰੀ ਰਿਪੋਰਟ ਵਿੱਚ ਬਹੁਤ ਕੁਝ ਹੈ। ਮੈ ਜਾਂਚ ਵਿੱਚ ਹਰ ਉਸ ਵਿਅਕਤੀ ਦਾ ਨਾਮ ਲਿਖਿਆ ਹੈ, ਜੋ ਗੜਬੜੀ ਦਾ ਜ਼ਿੰਮੇਵਾਰ ਹੈ। ਰਿਪੋਰਟ ਵਿੱਚ ਪ੍ਰਾਈਵੇਟ ਤੇ ਸਰਕਾਰੀ ਦੋਵਾਂ ਤਰ੍ਹਾਂ ਦੀਆਂ ਕੰਪਨੀਆਂ ਤੇ ਅਫਸਰਾਂ ਦੇ ਨਾਮ ਹਨ। ਹੁਣ ਰਿਪੋਰਟ ‘ਤੇ ਸਰਕਾਰ ਕਾਰਵਾਈ ਕਰੇਗੀ।ਜਸਟਿਸ ਢੀਂਗਰਾ ਨੇ ਕਿਹਾ ਕਿ ਮੇਰੀ ਰਿਪੋਰਟ 182 ਪੰਨਿਆਂ ਦੀ ਹੈ। ਇਹ ਦੋ ਹਿੱਸਿਆਂ ਵਿੱਚ ਹੈ। ਪਹਿਲੇ ਹਿੱਸੇ ਵਿੱਚ ਫਾਇਡਿੰਗ ਹੈ ਤੇ ਦੂਜੇ ਵਿੱਚ ਉਸ ਦਾ ਸਬੂਤ ਹੈ। ਇਸ ਰਿਪੋਰਟ ਵਿੱਚ ਜੋ ਹੈ, ਮੈਂ ਉਸ ਨੂੰ ਮੀਡੀਆ ਸਾਹਮਣੇ ਨਹੀਂ ਰੱਖ ਸਕਦਾ। ਪਹਿਲਾਂ ਸਰਕਾਰ ਰਿਪੋਰਟ ਪੜ੍ਹੇਗੀ, ਫਿਰ ਰਿਪੋਰਟ ਨੂੰ ਜਨਤਕ ਕਰਨ ਦਾ ਫੈਸਲਾ ਕਰੇਗੀ।

Check Also

ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ

ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …