ਕਿਹਾ, ਰਾਜਨੀਤੀ ਕਰੋ ਪਰ ਮਰਿਆਦਾ ਨਾ ਲੰਘੋ
ਨਵੀਂ ਦਿੱਲੀ/ਬਿਊਰੋ ਨਿਊਜ਼
ਆਪਣੀ ਬੋਲ ਬਾਣੀ ਕਰਕੇ ਹਮੇਸ਼ਾ ਚਰਚਾ ਵਿਚ ਰਹਿਣ ਵਾਲੇ ਸਿੱਧੂ ਹੁਣ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦੇ ਸਿਆਸੀ ਨਿਸ਼ਾਨੇ ’ਤੇ ਆ ਗਏ ਹਨ। ਸਿੱਧੂ ਦੇ ਕੇਜਰੀਵਾਲ ਨੂੰ ਕਹੇ ਗਏ ਸ਼ਬਦ ਮਾਲੀਵਾਲ ਨੂੰ ਚੰਗੇ ਨਹੀਂ ਲੱਗੇ। ਉਨ੍ਹਾਂ ਨੇ ਸਿੱਧੂ ਦਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਜਨਤਾ ਵਲੋਂ ਚੁਣੇ ਗਏ ਮੁੱਖ ਮੰਤਰੀ ਲਈ ਅਜਿਹੀ ਘਟੀਆ ਅਤੇ ਸੜਕ ਛਾਪ ਭਾਸ਼ਾ ਬੋਲ ਕੇ ਸਿੱਧੂ ਆਪਣੇ ਮਾਨਸਿਕ ਦੀਵਾਲੀਆਪਣ ਦਾ ਪ੍ਰਗਟਾਵਾ ਕਰ ਰਹੇ ਹਨ। ਮਾਲੀਵਾਲ ਨੇ ਸਿੱਧੂ ਨੂੰ ਚਿਤਾਵਨੀ ਦਿੱਤੀ ਕਿ ਰਾਜਨੀਤੀ ਕਰਨੀ ਹੈ ਤਾਂ ਕਰੋ, ਪਰ ਮਰਿਆਦਾ ਨਾ ਲੰਘੋ।
ਜ਼ਿਕਰਯੋਗ ਹੈ ਕਿ ਸਿੱਧੂ ਨੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ‘ਕੇਜਰੀ ਓ ਕੇਜਰੀ, ਸੁਣਤਾ ਹੈ। ਆ ਤੋ ਸਹੀ ਤੇਰਾ ਮਫਲਰ ਉਤਾਰੂੰ ਮੈਂ। ਧਿਆਨ ਰਹੇ ਕਿ ਸਿੱਧੂ ਪਿਛਲੇ ਕੁਝ ਦਿਨਾਂ ਤੋਂ ਆਪਣੀ ਬੋਲ ਬਾਣੀ ਕਰਕੇ ਚਰਚਾ ਵਿਚ ਹਨ ਅਤੇ ਮੀਡੀਆ ਵਾਲਿਆਂ ਨਾਲ ਵੀ ਤੂੰ ਤੜਾਕ ਨਾਲ ਹੀ ਗੱਲ ਕਰਦੇ ਹਨ।