16.6 C
Toronto
Sunday, September 28, 2025
spot_img
Homeਭਾਰਤਭੁਪਾਲ ਦੇ ਹਸਪਤਾਲ ’ਚ ਅੱਗ ਲੱਗਣ ਕਾਰਨ 7 ਬੱਚਿਆਂ ਦੀ ਮੌਤ

ਭੁਪਾਲ ਦੇ ਹਸਪਤਾਲ ’ਚ ਅੱਗ ਲੱਗਣ ਕਾਰਨ 7 ਬੱਚਿਆਂ ਦੀ ਮੌਤ

ਸੂਬਾ ਸਰਕਾਰ ਨੇ ਉਚ ਪੱਧਰੀ ਜਾਂਚ ਦੇ ਦਿੱਤੇ ਹੁਕਮ
ਨਵੀਂ ਦਿੱਲੀ/ਬਿਊਰੋ ਨਿਊਜ਼
ਮੱਧ ਪ੍ਰਦੇਸ਼ ਦੇ ਭੁਪਾਲ ਸਥਿਤ ਬੱਚਿਆਂ ਦੇ ਕਮਲਾ ਨਹਿਰੂ ਹਸਪਤਾਲ ਦੇ ਹਮੀਦੀਆ ਕੰਪਲੈਕਸ ਦੇ ਬੱਚਾ ਵਾਰਡ ਵਿੱਚ ਲੰਘੀ ਦੇਰ ਰਾਤ ਅੱਗ ਲੱਗਣ ਕਾਰਨ ਘੱਟੋ-ਘੱਟ 7 ਬੱਚਿਆਂ ਦੀ ਮੌਤ ਹੋ ਗਈ। ਇਸ ਹਾਦਸੇ ’ਚ ਮਰਨ ਵਾਲੇ ਬੱਚਿਆਂ ਦੀ ਉਮਰ 1 ਮਹੀਨੇ ਤੋਂ ਵੀ ਘੱਟ ਦੱਸੀ ਜਾ ਰਹੀ ਹੈ। ਮੌਕੇ ’ਤੇ ਮੌਜੂਦ ਰਮੇਸ਼ ਦਾਂਗੀ ਦੇ ਵੀ ਦੋ ਜੁੜਵਾ ਬੱਚੇ ਇਥੇ ਹੀ ਭਰਤੀ ਸਨ ਜਿਨ੍ਹਾਂ ਦੇ ਲਈ ਉਹ ਦੁੱਧ ਦੇਣ ਗਿਆ ਸੀ। ਉਹ ਦੁੱਧ ਦੇ ਕੇ ਸਿਰਫ਼ 10 ਕਦਮ ਹੀ ਚੱਲਿਆ ਸੀ ਕਿ ਅਚਾਨਕ ਧੂੰਆਂ ਉਠਦਾ ਨਜ਼ਰ ਆਇਆ ਅਤੇ ਉਹ ਤੁਰੰਤ ਵਾਪਸ ਆਪਣੇ ਬੱਚਿਆਂ ਨੂੰ ਬਚਾਉਣ ਦੇ ਤਰਲੇ ਕਰਨ ਲੱਗਿਆ ਪ੍ਰੰਤੂ ਨਰਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਨ੍ਹਾਂ ਕਿਹਾ ਕਿ ਜੇਕਰ ਨਰਸ ਦਰਵਾਜ਼ਾ ਖੋਲ੍ਹ ਦਿੰਦੀ ਤਾਂ ਉਹ ਸਾਰੇ ਬੱਚਿਆਂ ਨੂੰ ਬਚਾ ਲੈਂਦੇ। ਜਦੋਂ ਤੱਕ ਉਹ ਦਰਵਾਜ਼ਾ ਤੋੜ ਕੇ ਅੰਦਰ ਪਹੁੰਚੇ ਤਾਂ ਉਸ ਸਮੇਂ ਤੱਕ ਧੂੰਆਂ ਬਹੁਤ ਜ਼ਿਆਦਾ ਹੋ ਗਿਆ ਤੇ ਦਮ ਘੁਟਣ ਕਾਰਨ ਬੱਚਿਆਂ ਦੀ ਮੌਤ ਹੋ ਗਈ। ਸੂਬਾ ਸਰਕਾਰ ਨੇ ਘਟਨਾ ਦੀ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ।

RELATED ARTICLES
POPULAR POSTS