Breaking News
Home / ਮੁੱਖ ਲੇਖ / ਪਹਿਲਾ ‘ਆਪਣੀ ਅਵਾਜ਼ ਪੁਰਸਕਾਰ’ ਸੁਰਜੀਤ ਪਾਤਰ ਦੇ ਨਾਮ

ਪਹਿਲਾ ‘ਆਪਣੀ ਅਵਾਜ਼ ਪੁਰਸਕਾਰ’ ਸੁਰਜੀਤ ਪਾਤਰ ਦੇ ਨਾਮ

ਸੁਰਿੰਦਰ ਸਿੰਘ ਸੁੰਨੜ ਬਣੇ ‘ਲੋਕ ਮੰਚ ਪੰਜਾਬ’ ਦੇ ਪ੍ਰਧਾਨ

ਡਾ. ਲਖਵਿੰਦਰ ਜੌਹਲ ਬਣੇ ਰਹਿਣਗੇ ਚੇਅਰਮੈਨ, ਦੀਪਕ ਸ਼ਰਮਾ ਚਨਾਰਥਲ ਬਣੇ ਸਕੱਤਰ ਤੇ ਡਾ. ਅਟਵਾਲ ਬਣੇ ਮੀਤ ਪ੍ਰਧਾਨ

ਚੰਡੀਗੜ੍ਹ : ਅੱਜ ‘ਲੋਕ ਮੰਚ ਪੰਜਾਬ’ (ਰਜਿਸਟਰਡ) ਦੀ ਜਨਰਲ ਬਾਡੀ ਦੀ ਮੀਟਿੰਗ ਹੋਈ, ਜਿਸ ਵਿੱਚ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਲੈਂਦਿਆਂ ਤਹਿ ਕੀਤਾ ਗਿਆ ਕਿ ਪਹਿਲਾ ‘ਆਪਣੀ ਅਵਾਜ਼ ਪੁਰਸਕਾਰ’ ਉਘੇ ਕਵੀ ਪਦਮਸ੍ਰੀ ਡਾ. ਸੁਰਜੀਤ ਪਾਤਰ ਨੂੰ ਭੇਟ ਕੀਤਾ ਜਾਵੇਗਾ। ਅਗਲੇ ਦੋ ਸਾਲਾਂ ਲਈ ਇਸਦੇ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ। ਅਮਰੀਕਾ ਵਿੱਚ ਵਸਦੇ ਉਘੇ ਪਰਵਾਸੀ ਪੰਜਾਬੀ ਲੇਖਕ ਅਤੇ ‘ਆਪਣੀ ਆਵਾਜ਼’ ਮੈਗਜ਼ੀਨ ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਸੁੰਨੜ ਨੂੰ ‘ਲੋਕ ਮੰਚ ਪੰਜਾਬ’ ਦਾ ਪ੍ਰਧਾਨ ਅਤੇ ਪੰਜਾਬੀ ਕਵੀ ਦੀਪਕ ਸ਼ਰਮਾ ਚਨਾਰਥਲ ਨੂੰ ਮੰਚ ਦਾ ਸਕੱਤਰ ਬਣਾਇਆ ਗਿਆ। ਜਦੋਂਕਿ ਸਰਬਸੰਮਤੀ ਨਾਲ ਤਹਿਤ ਕੀਤਾ ਗਿਆ ਕਿ ਉਘੇ ਵਿਦਵਾਨ ਤੇ ਕਵੀ ਡਾਕਟਰ ਲਖਵਿੰਦਰ ਸਿੰਘ ਜੌਹਲ ਮੰਚ ਦੇ ਚੇਅਰਮੈਨ ਬਣੇ ਰਹਿਣਗੇ।

ਮੀਤ ਪਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਅਤੇ ਜਾਇੰਟ ਸਕੱਤਰ ਸੋਨਾ ਪੁਰੇਵਾਲ ਨੂੰ ਬਣਾਇਆ ਗਿਆ। ਸਲਾਹਕਾਰ ਕਮੇਟੀ ਵਿੱਚ ਡਾ. ਸੁਰਜੀਤ ਪਾਤਰ, ਡਾ ਗੁਰਭਜਨ ਗਿੱਲ, ਸਤਨਾਮ ਸਿੰਘ ਮਾਣਕ, ਡਾਕਟਰ ਕਮਲੇਸ਼ ਸਿੰਘ ਦੁੱਗਲ, ਜਨਮੇਜਾ ਸਿੰਘ ਜੌਹਲ, ਸੁਰਿੰਦਰ ਗੀਤ ਕੈਨੇਡਾ, ਪ੍ਰੋਫੈਸਰ ਸੁਰਜੀਤ ਜੱਜ, ਐਡਵੋਕੇਟ ਨੀਰਜ ਕੌਸ਼ਿਕ, ਮਲਕੀਤ ਸਿੰਘ ਬਰਾੜ, ਜੋਗਿੰਦਰ ਸਿੰਘ ਸੰਧੂ, ਮਨਜੀਤ ਇੰਦਰਾ, ਡਾਕਟਰ ਜਸਪਾਲ ਸਿੰਘ ਰੰਧਾਵਾ, ਡਾਕਟਰ ਉਮਿੰਦਰ ਸਿੰਘ ਜੌਹਲ, ਡਾ. ਆਸਾ ਸਿੰਘ ਘੁੰਮਣ ਅਤੇ ਪ੍ਰੋਫੈਸਰ ਜਸਪਾਲ ਘਈ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਮੰਚ ਪਿਛਲੇ ਕਈ ਸਾਲਾਂ ਤੋਂ ਗੁਰਮੁਖੀ ਅਤੇ ਸ਼ਾਹਮੁਖੀ ਲਿੱਪੀਆਂ ਵਿੱਚ ਛਪਦੇ ਅੰਤਰਰਾਸ਼ਟਰੀ ਮਾਸਿਕ ਪੱਤਰ ‘ਆਪਣੀ ਅਵਾਜ਼’ ਦੀ ਦੇਖ ਰੇਖ ਵੀ ਕਰੇਗਾ। ਫੈਸਲਾ ਕੀਤਾ ਗਿਆ ਕਿ ਪਹਿਲਾ ‘ਆਪਣੀ ਆਵਾਜ਼ ਪੁਰਸਕਾਰ 2021’ ਸਿਰਮੌਰ ਪੰਜਾਬੀ ਕਵੀ ਸੁਰਜੀਤ ਪਾਤਰ ਨੂੰ ਦਿੱਤਾ ਜਾਵੇਗਾ। ਇਸ ਪੁਰਸਕਾਰ ਵਿੱਚ ਇਕ ਲੱਖ ਰੁਪਏ ਨਕਦ ਅਤੇ ਸਨਮਾਨ ਚਿੰਨ੍ਹ ਸ਼ਾਮਿਲ ਹੋਵੇਗਾ। ਮੀਟਿੰਗ ਉਪਰੰਤ ਮੰਚ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਨੇ ਦੱਸਿਆ ਕਿ ਇਹ ਪੁਰਸਕਾਰ ਨਵੰਬਰ ਮਹੀਨੇ ਵਿੱਚ ਹੀ ਇਕ ਸਮਾਗਮ ਕਰਕੇ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ‘ਲੋਕ ਮੰਚ ਪੰਜਾਬ’ ਅੰਤਰਰਾਸ਼ਟਰੀ ਪੱਧਰ ਦੀ ਸਾਹਿਤਕ ਅਤੇ ਸਭਿਆਚਾਰਕ ਸੰਸਥਾ ਹੈ,ਜਿਸ ਨਾਲ ਵੱਡੀ ਗਿਣਤੀ ਵਿੱਚ ਲੇਖਕ, ਬੁੱਧੀਜੀਵੀ ਅਤੇ ਸਮਾਜ ਸੇਵੀ ਜੁੜੇ ਹੋਏ ਹਨ।

 

 

 

 

Check Also

ਜੋ ਬੀਜਿਆ ਹੈ, ਉਹੀ ਵੱਢ ਰਿਹਾ ਹੈ ਮਾਨ ‘ਬੱਤੀਆਂ ਵਾਲਾ’

ਡਾ. ਗੁਰਵਿੰਦਰ ਸਿੰਘ ਹੁਣ ਇਹ ਕਹਿਣਾ ਭੋਰਾ-ਭਰ ਵੀ ਗ਼ਲਤ ਨਹੀਂ ਹੋਵੇਗਾ ਕਿ ਕਿਸੇ ਸਮੇਂ ‘ਪੰਜਾਬੀ …