Breaking News
Home / ਪੰਜਾਬ / ਚੰਡੀਗੜ੍ਹ ‘ਚ ਹਿੰਦੀ-ਅੰਗਰੇਜ਼ੀ ਵਿਚ ਲੱਗੇ ਬੋਰਡਾਂ ‘ਤੇ ਕਾਲਾ ਪੇਂਟ ਫੇਰਨ ਵਾਲੇ ਬਲਜੀਤ

ਚੰਡੀਗੜ੍ਹ ‘ਚ ਹਿੰਦੀ-ਅੰਗਰੇਜ਼ੀ ਵਿਚ ਲੱਗੇ ਬੋਰਡਾਂ ‘ਤੇ ਕਾਲਾ ਪੇਂਟ ਫੇਰਨ ਵਾਲੇ ਬਲਜੀਤ

ਸਿੰਘ ਖਾਲਸਾ ਨੂੰ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਵਿਚ ਪੰਜਾਬੀ ਮਾਂ-ਬੋਲੀ ਲਈ ਆਵਾਜ਼ ਉਠਾਉਣ ਵਾਲੇ ਅਤੇ ਇੱਥੇ ਹਿੰਦੀ-ਅੰਗਰੇਜ਼ੀ ਵਿਚ ਲੱਗੇ ਸਰਕਾਰੀ ਬੋਰਡਾਂ ‘ਤੇ ਵਿਰੋਧ ਵਜੋਂ ਕਾਲਾ ਪੇਂਟ ਫੇਰਨ ਵਾਲੇ ਬਲਜੀਤ ਸਿੰਘ ਖਾਲਸਾ ਨੂੰ ਅੱਜ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਖਾਲਸਾ ਨੇ ਲੰਘੀ 13 ਜੁਲਾਈ ਨੂੰ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਰਕਾਰੀ ਬੋਰਡ ‘ਤੇ ਕਾਲਾ ਪੇਂਟ ਫੇਰ ਦਿੱਤਾ ਸੀ। ਉਹ ਲੰਮੇ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਇਹ ਮੰਗ ਕਰਦੇ ਆ ਰਹੇ ਸਨ ਕਿ ਚੰਡੀਗੜ੍ਹ ਵਿਚ ਸਰਕਾਰੀ ਬੋਰਡ ਜੇ ਹਿੰਦੀ-ਅੰਗਰੇਜ਼ੀ ਵਿਚ ਹਨ ਤਾਂ ਉਹ ਪੰਜਾਬੀ ਵਿਚ ਵੀ ਹੋਣੇ ਚਾਹੀਦੇ ਹਨ।

Check Also

ਪੰਜਾਬ ’ਚ ਸੂਬਾ ਸਰਕਾਰ ਖਿਲਾਫ ਵੱਖ-ਵੱਖ ਥਾਈਂ ਪ੍ਰਦਰਸ਼ਨ

ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਵੀ ਫੂਕੇ ਗਏ ਚੰਡੀਗੜ੍ਹ/ਬਿਊਰੋ ਨਿਊਜ਼ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ …