ਨੋਟਬੰਦੀ ਦੇ ਮੁੱਦੇ ‘ਤੇ ਮੋਦੀ ਨੂੰ ਘੇਰਿਆ, 200 ਸੰਸਦ ਮੈਂਬਰਾਂ ਨੇ ਕੀਤਾ ਜ਼ੋਰਦਾਰ ਮੁਜ਼ਾਹਰਾ
ਨਵੀਂ ਦਿੱਲੀ : ਨੋਟਬੰਦੀ ਦੇ ਮੁੱਦੇ ‘ਤੇ ਬੁੱਧਵਾਰ ਨੂੰ ਵਿਰੋਧੀ ਪਾਰਟੀਆਂ ਨੇ ਇਕੱਠਿਆਂ ਸੰਸਦ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਮੂਹਰੇ ਪ੍ਰਦਰਸ਼ਨ ਕਰ ਕੇ ਹੁਕਮਰਾਨ ਐਨਡੀਏ ਨੂੰ ਘੇਰਿਆ। ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਨੋਟਬੰਦੀ ਨੂੰ ਦੁਨੀਆ ਦਾ ਸਭ ਵੱਡਾ ਬਿਨਾਂ ਤਿਆਰੀ ਦੇ ਵਿੱਤੀ ਤਜਰਬਾ ਕਰਾਰ ਦਿੱਤਾ। ਵਿਰੋਧੀ ਧਿਰ ਨੇ ਕਿਹਾ ਕਿ ਇਸ ‘ਘੁਟਾਲੇ’ ਦੀ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਤੋਂ ਜਾਂਚ ਦੀ ਆਪਣੀ ਮੰਗ ਉਪਰ ਉਹ ਕਾਇਮ ਹੈ। ਪ੍ਰਦਰਸ਼ਨ ਵਿਚ ਕਾਂਗਰਸ, ਸਮਾਜਵਾਦੀ ਪਾਰਟੀ, ਬਸਪਾ, ਟੀਐਮਸੀ, ਡੀਐਮਕੇ, ਸੀਪੀਆਈ, ਸੀਪੀਐਮ ਅਤੇ ਹੋਰ ਪਾਰਟੀਆਂ ਦੇ ਕਰੀਬ 200 ਸੰਸਦ ਮੈਂਬਰ ਹਾਜ਼ਰ ਸਨ। ਵੱਖ-ਵੱਖ ਪਾਰਟੀਆਂ ਦੇ ਕਰੀਬ 200 ਸੰਸਦ ਮੈਂਬਰਾਂ ਨੇ ਪ੍ਰਦਰਸ਼ਨ ਦੌਰਾਨ ਇਕਜੁੱਟਤਾ ਦਾ ਮੁਜ਼ਾਹਰਾ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੰਸਦ ਨੂੰ ਦੱਸਣ ਕਿ ਉਨ੍ਹਾਂ ਅਜਿਹਾ (ਨੋਟਬੰਦੀ) ਫ਼ੈਸਲਾ ਕਿਉਂ ਲਿਆ ਅਤੇ ਉਨ੍ਹਾਂ ਆਪਣੇ ਸਨਅਤਕਾਰ ਮਿੱਤਰਾਂ ਅਤੇ ਭਾਜਪਾ ਆਗੂਆਂ ਨੂੰ ਇਸ ਦੀ ਅਗਾਊਂ ਜਾਣਕਾਰੀ ਲੀਕ ਕਿਉਂ ਕੀਤੀ। ਉਨ੍ਹਾਂ ਕਿਹਾ, ”ਪ੍ਰਧਾਨ ਮੰਤਰੀ ਨੇ ਬਿਨਾਂ ਤਿਆਰੀ ਦੇ ਦੁਨੀਆ ਦਾ ਸਭ ਤੋਂ ਵੱਡਾ ਵਿੱਤੀ ਤਜਰਬਾ ਕਿਸੇ ਨੂੰ ਪੁੱਛੇ ਬਗੈਰ ਕਰ ਲਿਆ। ਵਿੱਤ ਮੰਤਰੀ ਅਤੇ ਮੁੱਖ ਆਰਥਿਕ ਸਲਾਹਕਾਰ ਤੱਕ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਸੀ।”
Check Also
ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ
ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …