ਹੁਣ 4 ਹਫਤੇ ਦੀ ਬਜਾਏ 8 ਹਫਤੇ ਬਾਅਦ ਲੱਗੇਗੀ ਦੂਜੀ ਡੋਜ਼
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਸਰਕਾਰ ਨੇ ਐਸਟ੍ਰਾਜੇਨੇਕਾ ਦੀ ਕਰੋਨਾ ਵੈਕਸੀਨ ਕੋਵੀਸ਼ੀਲਡ ਦੇ ਪਹਿਲੇ ਅਤੇ ਦੂਜੇ ਡੋਜ਼ ਵਿਚਾਲੇ ਅੰਤਰ ਨੂੰ ਵਧਾਉਣ ਦਾ ਫੈਸਲਾ ਲਿਆ ਹੈ। ਕੇਂਦਰ ਸਰਕਾਰ ਦੇ ਨਿਰਦੇਸ਼ ਮੁਤਾਬਕ ਕੋਵੀਸ਼ੀਲਡ ਦੇ ਦੋਨੋਂ ਡੋਜ਼ ਵਿਚਕਾਰ ਹੁਣ ਘੱਟ ਤੋਂ ਘੱਟ 6 ਤੋਂ 8 ਹਫਤਿਆਂ ਦਾ ਅੰਤਰ ਹੋਣਾ ਚਾਹੀਦਾ ਹੈ। ਪਹਿਲਾਂ ਇਹ ਅੰਦਰ ਸਿਰਫ 28 ਦਿਨਾਂ ਦਾ ਹੈ। ਕੇਂਦਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਫੈਸਲਾ ਕੋਵੈਕਸੀਨ ‘ਤੇ ਲਾਗੂ ਨਹੀਂ ਹੋਵੇਗਾ। ਜਾਣਕਾਰੀ ਮੁਤਾਬਕ ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮੂਨਾਈਜੇਸ਼ਨ ਅਤੇ ਵੈਕਸੀਨੇਸ਼ਨ ਐਕਸਪਰਟ ਗਰੁੱਪ ਦੀ ਤਾਜ਼ਾ ਰਿਸਰਚ ਤੋਂ ਬਾਅਦ ਇਹ ਫੈਸਲਾ ਲਿਆ ਜਾ ਰਿਹਾ ਹੈ ਅਤੇ ਜਿਸਦਾ ਪਾਲਣ ਰਾਜ ਸਰਕਾਰਾਂ ਨੂੰ ਕਰਨਾ ਹੋਵੇਗਾ। ਦਾਅਵਾ ਕੀਤਾ ਗਿਆ ਕਿ ਜੇਕਰ ਵੈਕਸੀਨ ਦੀ ਦੂਜੀ ਡੋਜ਼ 6 ਤੋਂ 8 ਹਫਤਿਆਂ ਦੇ ਵਿਚਕਾਰ ਦਿੱਤੀ ਜਾਂਦੀ ਹੈ ਤਾਂ ਇਹ ਜ਼ਿਆਦਾ ਅਸਰਦਾਰ ਸਾਬਤ ਹੋਵੇਗੀ। ਧਿਆਨ ਰਹੇ ਕਿ ਪੰਜਾਬ ਸਮੇਤ ਭਾਰਤ ਦੇ ਕਈ ਰਾਜਾਂ ਵਿਚ ਕਰੋਨਾ ਵਾਇਰਸ ਦੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ।
Check Also
ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …