
ਕ੍ਰਿਕਟਰ ਰੋਹਿਤ ਸ਼ਰਮਾ ਨੂੰ ਗੈਰ-ਪ੍ਰਭਾਵਸ਼ਾਲੀ ਕਪਤਾਨ ਵੀ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੀ ਮਹਿਲਾ ਆਗੂ ਸ਼ਮਾ ਮੁਹੰਮਦ ਵੱਲੋਂ ਚੈਂਪੀਅਨਜ਼ ਟਰਾਫੀ ਦੇ ਭਾਰਤ ਬਨਾਮ ਨਿਊਜ਼ੀਲੈਂਡ ਮੈਚ ਦੌਰਾਨ ਕਿ੍ਰਕਟਰ ਰੋਹਿਤ ਸ਼ਰਮਾ ਬਾਰੇ ਕੀਤੀਆਂ ਟਿੱਪਣੀਆਂ ਨੇ ਸੋਸ਼ਲ ਮੀਡੀਆ ’ਤੇ ਇਕ ਨਵੀਂ ਚਰਚਾ ਛੇੜ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਆਗੂ ਨੇ ਐਕਸ ’ਤੇ ਇਕ ਪੋਸਟ ਵਿਚ ਰੋਹਿਤ ਸ਼ਰਮਾ ਨੂੰ ‘ਮੋਟਾ ਖਿਡਾਰੀ’ ਦੱਸਿਆ ਸੀ। ਸ਼ਮਾ ਮੁਹੰਮਦ ਨੇ ਲਿਖਿਆ ਸੀ ਕਿ ਇਕ ਖਿਡਾਰੀ ਵਜੋਂ ਰੋੋਹਿਤ ਸ਼ਰਮਾ ਦਾ ਵਜ਼ਨ ਜ਼ਿਆਦਾ ਹੈ। ਉਸ ਨੂੰ ਵਜ਼ਨ ਘਟਾਉਣ ਦੀ ਲੋੜ ਹੈ ਅਤੇ ਉਹ ਭਾਰਤ ਦਾ ਸਭ ਤੋਂ ਗੈਰ-ਪ੍ਰਭਾਵਸ਼ਾਲੀ ਕਪਤਾਨ ਰਿਹਾ ਹੈ। ਸਿਆਸੀ ਸਫਾਂ ਨਾਲ ਜੁੜੇ ਲੋਕਾਂ ਨੇ ਸ਼ਮਾ ਮੁਹੰਮਦ ਦੀਆਂ ਇਨ੍ਹਾਂ ਟਿੱਪਣੀਆਂ ਦੀ ਨਿਖੇਧੀ ਕੀਤੀ ਹੈ। ਉਧਰ ਦੂਜੇ ਪਾਸੇ ਭਾਜਪਾ ਦੇ ਬੁਲਾਰੇ ਪ੍ਰਦੀਪ ਭੰਡਾਰੀ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਸਫ਼ਲ ਕਿ੍ਰਕਟਰਾਂ ਵਿਚੋਂ ਇਕ ਖਿਡਾਰੀ ਨੂੰ ‘ਮੋਟਾ ਮੋਟਾ’ ਕਹਿਣ ਲਈ ਕਾਂਗਰਸ ਨੂੰ ਸ਼ਰਮ ਆਉਣੀ ਚਾਹੀਦੀ ਹੈੈ। ਇਸੇ ਦੌਰਾਨ ਕਾਂਗਰਸ ਪਾਰਟੀ ਨੇ ਸ਼ਮਾ ਮੁਹੰਮਦ ਨੂੰ ਟਵੀਟ ਡਿਲੀਟ ਕਰਨ ਲਈ ਆਖਦਿਆਂ ਭਵਿੱਖ ਵਿਚ ਵਧੇਰੇ ਚੌਕਸੀ ਵਰਤਣ ਲਈ ਕਿਹਾ ਹੈ।