ਕਿਹਾ, ਹਰ ਪੰਜਾਬੀ ਨੂੰ ‘ਆਪ’ ਨਾਲ ਜੁੜਨ ਲਈ ਅਪੀਲ ਕਰਾਂਗੇ
ਚੰਡੀਗੜ੍ਹ/ਬਿਊਰੋ ਨਿਊਜ਼
ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ “ਮੈਂ ਪਾਰਟੀ ਤੇ ਪੰਜਾਬ ਲਈ ਨਵਜੋਤ ਸਿੰਘ ਸਿੱਧੂ ਦੇ ਮਿੰਨਤਾਂ-ਤਰਲੇ ਕਰਨ ਨੂੰ ਤਿਆਰ ਹਾਂ ਕਿ ਉਹ ਆਮ ਆਦਮੀ ਪਾਰਟੀ ਨਾਲ ਜੁੜਣ। ਪ੍ਰਗਟ ਸਿੰਘ ਨੂੰ ਵੀ ਪੰਜਾਬ ਦੇ ਹਿੱਤ ਵਿਚ ਪਾਰਟੀ ਨਾਲ ਜੁੜਨ ਲਈ ਕਹਾਂਗਾ। ਉਨ੍ਹਾਂ ਕਿਹਾ ਉਹ ਪੰਜਾਬ ਵਿਚ ਹਰ ਉਸ ਪੰਜਾਬੀ ਨੂੰ ਆਮ ਆਦਮੀ ਪਾਰਟੀ ਨਾਲ ਜੁੜਣ ਦੀ ਅਪੀਲ ਕਰਨਗੇ ਜੋ ਪੰਜਾਬ ਦੇ ਹਿੱਤ ਵਿਚ ਕੰਮ ਕਰ ਰਿਹਾ ਹੋਵੇ।
ਘੁੱਗੀ ਨੇ ਕਿਹਾ ਕਿ ਛੋਟੇਪੁਰ ਨੂੰ ਪਾਰਟੀ ਵਿਚੋਂ ਕੱਢਿਆ ਨਹੀਂ ਗਿਆ ਤੇ ਉਹ ਸਿਰਫ਼ ਪਾਰਟੀ ਦੇ ਕਨਵੀਨਰ ਪਦ ਤੋਂ ਹਟਾਏ ਗਏ ਹਨ। ਉਨ੍ਹਾਂ ਕਿਹਾ ਕਿ ਛੋਟੇਪੁਰ ਨੂੰ ਜਾਂਚ ਦਾ ਸਾਹਮਣਾ ਕਰਨਾ ਚਾਹੀਦਾ ਹੈ ਤੇ ਜੇ ਉਹ ਸਹੀ ਹਨ ਤਾਂ ਜਾਂਚ ਵਿਚੋਂ ਸਾਫ਼ ਸੁਥਰੇ ਬਾਹਰ ਨਿਕਲ ਸਕਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਿਸੇ ਚੌਥੇ ਫਰੰਟ ਦੀ ਲੋੜ ਨਹੀਂ ਕਿਉਂਕਿ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਫੈਸਲਾ ਕਰ ਚੁੱਕੇ ਹਨ ਕਿ ਵੋਟ ਆਮ ਆਦਮੀ ਪਾਰਟੀ ਨੂੰ ਪਾਉਣੀ ਹੈ।
Check Also
ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਸਬੰਧੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਚੋਣ ਕਮਿਸ਼ਨ ਨੂੰ ਪੱਤਰ
ਡਾ. ਦਲਜੀਤ ਸਿੰਘ ਚੀਮਾ ਨੇ ਅਕਾਲੀ ਦਲ ਖਿਲਾਫ ਸਾਜਿਸ਼ ਰਚਣ ਦੇ ਲਗਾਏ ਆਰੋਪ ਚੰਡੀਗੜ੍ਹ/ਬਿਊਰੋ ਨਿਊਜ਼ …