60 ਲੱਖ ਰੁਪਏ ਦੇ ਪਲਾਟ ਨੂੰ 25 ਲੱਖ ਰੁਪਏ ’ਚ ਖਰੀਦਣ ਦਾ ਲੱਗਿਆ ਹੈ ਆਰੋਪ
ਚੰਡੀਗੜ੍ਹ/ਬਿਊਰੋ ਨਿਊਜ਼ : ਜੰਗਲਾਤ ਵਿਭਾਗ ਘੁਟਾਲਾ ਮਾਮਲੇ ’ਚ ਫਸੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਮੁੰਡੇ ਹਰਪ੍ਰੀਤ ਸਿੰਘ ਦੀਆਂ ਵੀ ਮੁਸ਼ਕਿਲਾਂ ਵਧ ਗਈਆਂ ਹਨ। ਵਿਜੀਲੈਂਸ ਬਿਊਰੋ ਨੇ ਹਰਪ੍ਰੀਤ ਖਿਲਾਫ਼ ਧੋਖਾਧੜੀ ਦਾ ਇਕ ਮਾਮਲਾ ਦਰਜ ਕੀਤਾ ਹੈ। ਉਸ ’ਤੇ ਆਰੋਪ ਹੈ ਕਿ ਉਸ ਨੇ 60 ਲੱਖ ਰੁਪਏ ਵਿਚ ਖਰੀਦੇ ਗਏ ਪਲਾਟ ਨੂੰ ਉਸੇ ਦਿਨ ਕੇਵਲ 25 ਲੱਖ ਰੁਪਏ ਵਿਚ ਖਰੀਦਿਆ ਸੀ। ਹਰਪ੍ਰੀਤ ਸਿੰਘ ਤੋਂ ਇਲਾਵਾ ਰਾਜ ਕੁਮਾਰ ਨਾਗਪਾਲ, ਰਾਜੇਸ਼ ਕੁਮਾਰ ਚੋਪੜਾ ਅਤੇ ਰਾਜ ਕੁਮਾਰ ਸਰਪੰਚ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ। ਜਦਕਿ ਰਾਜੇਸ਼ ਚੋਪੜਾ ਅਤੇ ਰਾਜ ਕੁਮਾਰ ਨਾਗਪਾਲ ਨੂੰ ਗਿ੍ਰਫ਼ਤਾਰ ਕਰਕੇ 6 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਮੋਹਾਲੀ ਵਿਜੀਲੈਂਸ ਵੱਲੋਂ ਲੰਘੇ ਫਰਵਰੀ ਮਹੀਨੇ ਵਿਚ ਇਹ ਮਾਮਲਾ ਦਰਜ ਕੀਤਾ ਗਿਆ ਸੀ। ਵਿਜੀਲੈਂਸ ਜਾਂਚ ਵਿਚ ਪਤਾ ਲੱਗਾ ਕਿ ਰਾਜ ਕੁਮਾਰ ਨਾਗਪਾਲ ਵਾਸੀ ਸੈਕਟਰ 8 ਪੰਚਕੂਲਾ ਨੇ ਪਲਾਟ ਨੰਬਰ 2023, ਸੈਕਟਰ 88 ਮੁਹਾਲੀ ਦੀ ਲੈਟਰ ਆਫ ਇੰਟੈਂਟ (ਐੱਲਓਆਈ) ਗੁਰਮਿੰਦਰ ਸਿੰਘ ਗਿੱਲ ਵਾਸੀ 3ਬੀ-2 ਮੁਹਾਲੀ ਤੋਂ 27 ਨਵੰਬਰ 2018 ਨੂੰ ਇਕ ਸਟੈਂਪ ’ਤੇ 60 ਲੱਖ ਰੁਪਏ ’ਚ ਖਰੀਦਿਆ। ਜਦਕਿ ਉਸੇ ਦਿਨ ਉਸੇ ਸਟੈਂਪ ਦੀ ਲੜੀ ਵਿਚ ਇਕ ਹੋਰ ਸਟੈਂਪ ਖਰੀਦ ਕੇ ਮੁਲਜ਼ਮ ਰਾਜ ਕੁਮਾਰ ਵੱਲੋਂ ਇਹੀ ਪਲਾਟ ਅੱਗੇ ਮੁਲਜ਼ਮ ਸਾਬਕਾ ਮੰਤਰੀ ਦੇ ਪੁੱਤਰ ਹਰਪ੍ਰੀਤ ਸਿੰਘ ਨੂੰ ਲਗਪਗ 35 ਲੱਖ ਰੁਪਏ ਵਿਚ ਘਟਾ ਕੇ ਕੇਵਲ 25 ਲੱਖ ਰੁਪਏ ਵਿਚ ਸਾਜ਼ਿਸ਼ ਤਹਿਤ ਵੇਚ ਦਿੱਤਾ ਗਿਆ ਸੀ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …