Breaking News
Home / ਹਫ਼ਤਾਵਾਰੀ ਫੇਰੀ / ਗਰਮੀ ‘ਚ ਜੰਗਲੀ ਜਾਨਵਰਾਂ ਦੀ ਪਿਆਸ ਬੁਝਾ ਰਹੇ 9 ਨੌਜਵਾਨ, ਇਨ੍ਹਾਂ ‘ਚ ਦੋ ਨੌਜਵਾਨ ਜਲੰਧਰ ਦੇ ਰਹਿਣ ਵਾਲੇ

ਗਰਮੀ ‘ਚ ਜੰਗਲੀ ਜਾਨਵਰਾਂ ਦੀ ਪਿਆਸ ਬੁਝਾ ਰਹੇ 9 ਨੌਜਵਾਨ, ਇਨ੍ਹਾਂ ‘ਚ ਦੋ ਨੌਜਵਾਨ ਜਲੰਧਰ ਦੇ ਰਹਿਣ ਵਾਲੇ

ਸ਼ਿਵਾਲਿਕ ਦੀਆਂ ਪਹਾੜੀਆਂ ‘ਚ ਬਣਾਏ 50 ਤਲਾਬ
ਨੌਜਵਾਨਾਂ ਨੇ ਤਲਾਬਾਂ ਦੇ ਨੇੜੇ ਕੈਮਰੇ ਵੀ ਲਗਵਾਏ
ਜਲੰਧਰ : ਹੁਸ਼ਿਆਰਪੁਰ ਵਿਚ ਗੜ੍ਹਸ਼ੰਕਰ ਨੇੜੇ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਜੰਗਲੀ ਜਾਨਵਰਾਂ ਦੀ ਪਿਆਸ ਬੁਝਾਉਣ ਲਈ 9 ਨੌਜਵਾਨਾਂ ਨੇ ਮਿਲ ਕੇ 50 ਦੇ ਕਰੀਬ ਛੋਟੇ ਤਲਾਬ ਬਣਾਏ ਹਨ, ਜਿਨ੍ਹਾਂ ‘ਤੇ 12 ਲੱਖ 50 ਹਜ਼ਾਰ ਰੁਪਏ ਦੇ ਕਰੀਬ ਖਰਚਾ ਵੀ ਉਨ੍ਹਾਂ ਨੇ ਆਪਣੀ ਹੀ ਜੇਬ ਵਿਚੋਂ ਕੀਤਾ ਹੈ।
ਮੈਦਾਨੀ ਅਤੇ ਜੰਗਲੀ ਇਲਾਕਿਆਂ ਵਿਚ ਬਣਾਏ ਗਏ ਤਲਾਬਾਂ ਵਿਚ ਪਾਣੀ ਪਹੁੰਚਾਉਣ ਦੇ ਲਈ ਟੈਂਕਰ ਦਾ ਪ੍ਰਬੰਧ ਵੀ ਉਹ ਖੁਦ ਹੀ ਕਰਦੇ ਹਨ। ਪ੍ਰਤੀ ਟੈਂਕਰ ਖਰਚ ਕਰੀਬ ਇਕ ਹਜ਼ਾਰ ਰੁਪਏ ਆਉਂਦਾ ਹੈ।
ਇਸ ਵਿਚ ਸਭ ਤੋਂ ਵੱਡਾ ਯੋਗਦਾਨ ਮਾਲਿਆ ਪਿੰਡ ਦੇ ਨਾਲ ਲੱਗਦੇ ਜੰਗਲਾਤ ਏਰੀਏ ਵਿਚ ਰਹਿਣ ਵਾਲੇ ਰਿੰਕੂ ਦਾ ਹੈ, ਜੋ ਵਾਤਾਵਰਣ ਪ੍ਰੇਮੀਆਂ ਨੂੰ ਮੁਫਤ ਪਾਣੀ ਦੇ ਟੈਂਕਰ ਮੁਹੱਈਆ ਕਰਵਾਉਂਦੇ ਹਨ। ਇਸ ਗਰੁੱਪ ਵਿਚ ਦੋ ਨੌਜਵਾਨ ਜਲੰਧਰ ਦੇ ਹਨ, ਜੋ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਸੀਮੈਂਟ ਵਾਲੇ 7 ਤਲਾਬ ਤਿਆਰ ਕੀਤੇ : ਮਿਲੀ ਜਾਣਕਾਰੀ ਮੁਤਾਬਕ ਇਸ ਕੰਮ ਨਾਲ ਜੁੜੇ ਕੁਝ ਵਿਅਕਤੀ ਨੌਕਰੀ ਕਰਦੇ ਹਨ ਅਤੇ ਕੁਝ ਕਾਰੋਬਾਰੀ ਵੀ ਹਨ। ਜਲੰਧਰ ਦੇ ਦੋ ਨੌਜਵਾਨ ਰਿੰਕੂ ਅਤੇ ਸੌਰਭ ਪੂਰੀ ਤਰ੍ਹਾਂ ਨਾਲ ਸਹਿਯੋਗ ਕਰਦੇ ਹਨ। ਗ੍ਰਾਮ ਪੰਚਾਇਤ ਨਾਲ ਮਿਲ ਕੇ ਸੀਮੈਂਟ ਵਾਲੇ 7 ਤਲਾਬ ਤਿਆਰ ਕਰਾਏ ਗਏ ਹਨ। ਪ੍ਰਤੀ ਤਲਾਬ ਕਰੀਬ 25 ਹਜ਼ਾਰ ਰੁਪਏ ਖਰਚ ਆਉਂਦਾ ਹੈ। ਜੰਗਲ ਵਿਚ ਪਾਣੀ ਪਹੁੰਚਾਉਣ ਲਈ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜੰਗਲ ਵਿਚ ਕੁਦਰਤੀ ਤਲਾਬ ਖਤਮ ਹੋਣ ਦੇ ਕਾਰਨ ਜੰਗਲੀ ਜਾਨਵਰ ਵੀ ਸ਼ਹਿਰ ਵੱਲ ਰੁਖ ਕਰਨ ਲੱਗੇ ਹਨ। ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਹੁਣ ਕਾਮਯਾਬੀ ਮਿਲੀ ਹੈ ਕਿ ਜਾਨਵਰ ਪਾਣੀ ਦੀ ਤਲਾਸ਼ ਵਿਚ ਜੰਗਲ ਤੋਂ ਬਾਹਰ ਨਹੀਂ ਜਾ ਰਹੇ। ਡੇਢ ਮਹੀਨੇ ਵਿਚ ਰਿੰਕੂ ਨੇ ਕਰੀਬ 200 ਟੈਂਕਰ ਪਾਣੀ ਦਾ ਖਰਚਾ ਚੁੱਕਿਆ ਹੈ।
ਤਲਾਬਾਂ ‘ਚ ਰੋਜ਼ ਭਰਦੇ ਹਨ ਤਾਜ਼ਾ ਪਾਣੀ
ਪੂਰੀ ਤਰ੍ਹਾਂ ਤਿਆਰ ਹੋ ਚੁੱਕੇ ਅਤੇ ਨਵੇਂ ਤਿਆਰ ਕੀਤੇ ਜਾ ਰਹੇ ਤਲਾਬਾਂ ਵਿਚ ਰੋਜ਼ ਪਾਣੀ ਭਰਨਾ ਪੈਂਦਾ ਹੈ। ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਪਾਣੀ ਪਹੁੰਚਾਉਣ ਲਈ ਕਈ ਵਾਰ 50 ਕਿਲੋਮੀਟਰ ਦੂਰੀ ਵੀ ਤੈਅ ਕਰਨੀ ਪੈ ਜਾਂਦੀ ਹੈ। ਜੰਗਲ ਵਿਚ ਕੈਮਰੇ ਲਗਾ ਕੇ ਜਾਣਕਾਰੀ ਵੀ ਲਈ ਗਈ ਕਿ ਜਿੱਥੇ ਸਭ ਤੋਂ ਜ਼ਿਆਦਾ ਜਾਨਵਰ ਆਉਂਦੇ ਹਨ, ਉਥੇ ਪੱਕੇ ਤਾਲਾਬ ਤਿਆਰ ਕਰ ਦਿੱਤੇ ਗਏ ਹਨ। ਇਨ੍ਹਾਂ ਕੈਮਰਿਆਂ ਵਿਚ ਚੀਤਾ, ਸਾਂਭਰ, ਮੋਰ ਸਮੇਤ ਕਈ ਜਾਨਵਰ ਕੈਦ ਵੀ ਹੋਏ ਹਨ।

 

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਜਥੇਦਾਰ ਗਿਆਨੀ ਰਘਬੀਰ ਸਿੰਘ, ਐਡਵੋਕੇਟ ਧਾਮੀ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਸ਼ਾਮਲ ਅੰਮ੍ਰਿਤਸਰ/ਬਿਊਰੋ ਨਿਊਜ਼ …