Breaking News
Home / ਹਫ਼ਤਾਵਾਰੀ ਫੇਰੀ / ਗੁਰਜੀਤ ਔਜਲਾ ਨੇ ਕੈਨਿਸਟਰ ਖੋਹ ਕੇ ਸੁੱਟਿਆ ਪਰੇ

ਗੁਰਜੀਤ ਔਜਲਾ ਨੇ ਕੈਨਿਸਟਰ ਖੋਹ ਕੇ ਸੁੱਟਿਆ ਪਰੇ

ਸੁਰੱਖਿਆ ‘ਚ ਸੰਨ੍ਹ ਲਾ ਕੇ ਲੋਕ ਸਭਾ ਚੈਂਬਰ ਵਿੱਚ ਦਾਖਲ ਹੋਏ ਸ਼ਖ਼ਸ ਨੂੰ ਸਭ ਤੋਂ ਪਹਿਲਾਂ ਕਾਬੂ ਕਰਨ ਵਾਲੇ ਸੰਸਦ ਮੈਂਬਰਾਂ ਵਿੱਚ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਸ਼ਾਮਲ ਸਨ। ਔਜਲਾ ਨੇ ਕਿਹਾ ਕਿ ਉਹ ਸਿਫਰ ਕਾਲ ਦੌਰਾਨ ਬੋਲ ਕੇ ਹਟੇ ਹੀ ਸਨ ਕਿ ਇੰਨੇ ਨੂੰ ਸਦਨ ਵਿਚ ਰੌਲਾ ਪੈ ਗਿਆ। ਸਭਨਾਂ ਦਾ ਧਿਆਨ ਸਪੀਕਰ ਵੱਲ ਸੀ। ਉਨ੍ਹਾਂ ਕਿਹਾ, ”ਇਸ ਦੌਰਾਨ ਮੈਂ ਪਿੱਛੇ ਘੁੰਮ ਕੇ ਦੇਖਿਆ ਤਾਂ ਇਕ ਬੰਦਾ ਸਦਨ ਦੀ ਇਕ ਮੇਜ਼ ਤੋਂ ਦੂਜੀ ‘ਤੇ ਛਾਲਾਂ ਮਾਰ ਰਿਹਾ ਸੀ। ਮੈਂ ਉਸ ਵੱਲ ਭੱਜਿਆ ਕਿ ਇੰਨੇ ਨੂੰ ਉਸ ਵਿਅਕਤੀ ਨੇ ਆਪਣੇ ਬੂਟ ਵਿਚੋਂ ਕੈਨਿਸਟਰ ਕੱਢਿਆ ਤੇ ਚਲਾ ਦਿੱਤਾ। ਕੈਨਿਸਟਰ ‘ਚੋਂ ਪੀਲੇ ਰੰਗ ਦਾ ਧੂੰਆਂ ਨਿਕਲ ਰਿਹਾ ਸੀ। ਇਸ ਦੌਰਾਨ ਹਨੂਮਾਨ ਬੈਨੀਵਾਲ ਤੇ ਮਲੂਕ ਨਾਗਰ ਵੀ ਉਥੇ ਪੁੱਜ ਗਏ। ਅਸੀਂ ਉਸ ਦੇ ਹੱਥੋਂ ਕੈਨਿਸਟਰ ਖੋਹ ਲਿਆ। ਇੰਨੇ ਨੂੰ ਹੋਰ ਸੰਸਦ ਮੈਂਬਰ ਵੀ ਉਥੇ ਆ ਗਏ ਤੇ ਅਸੀਂ ਉਸ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ ਤੇ ਕੈਨਿਸਟਰ ਸਦਨ ਵਿਚੋਂ ਬਾਹਰ ਸੁੱਟ ਦਿੱਤਾ। ਔਜਲਾ ਨੇ ਕਿਹਾ ਕਿ ਕੈਨਿਸਟਰ ਖੋਹਣ ਮੌਕੇ ਗਰਮ ਸੀ, ਜਿਸ ਦਾ ਸੇਕ ਉਹ ਹੁਣ ਤੱਕ ਮਹਿਸੂਸ ਕਰ ਰਹੇ ਹਨ। ਔਜਲਾ ਨੇ ਕਿਹਾ ਕਿ ਸੁਰੱਖਿਆ ‘ਚ ਸੰਨ੍ਹ ਬਹੁਤ ਗੰਭੀਰ ਮਸਲਾ ਹੈ ਤੇ ਇਸ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ।ਆ ਗਏ ਤੇ ਅਸੀਂ ਉਸ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ ਤੇ ਕੈਨਿਸਟਰ ਸਦਨ ਵਿਚੋਂ ਬਾਹਰ ਸੁੱਟ ਦਿੱਤਾ।
ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਸਤੀਫਾ ਮੰਗਣ ਵਾਲੇ ਵਿਰੋਧੀ ਧਿਰਾਂ ਦੇ 14 ਸੰਸਦ ਮੈਂਬਰਾਂ ਨੂੰ ਕੀਤਾ ਗਿਆ ਮੁਅੱਤਲ
ਸਰਦ ਰੁੱਤ ਸੈਸ਼ਨ ਦੇ 9ਵੇਂ ਦਿਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਪਾਰਟੀਆਂ ਵੱਲੋਂ ਸੰਸਦ ਭਵਨ ਦੀ ਸੁਰੱਖਿਆ ‘ਚ ਲੱਗੇ ਸੰਨ ਦੇ ਮਾਮਲੇ ‘ਚ ਹੰਗਾਮਾ ਕੀਤਾ ਗਿਆ, ਜਿਸ ਦੇ ਚਲਦਿਆਂ ਵਿਰੋਧੀ ਧਿਰਾਂ ਦੇ 14 ਸੰਸਦ ਮੈਂਬਰਾਂ ਨੂੰ ਪੂਰੇ ਸੈਸ਼ਨ ਲਈ ਲੋਕ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਜਦਕਿ ਰਾਜਸਭਾ ‘ਚ ਵਿਰੋਧ ਕਰਦੇ ਹੋਏ ਤ੍ਰਿਣਮੂਲ ਕਾਂਗਰਸ ਦੇ ਸਾਂਸਦ ਡੇਰੇਕ ਓਬ੍ਰਾਈਨ ਵੈਲ ‘ਚ ਆ ਗਏ, ਜਿਸ ਤੋਂ ਸਭਾਪਤੀ ਜਗਦੀਪ ਧਨਖੜ ਨਾਰਾਜ਼ ਹੋ ਗਏ। ਉਨ੍ਹਾਂ ਡੇਰੇਕ ਨੂੰ ਸਦਨ ਤੋਂ ਬਾਹਰ ਜਾਣ ਲਈ ਕਿਹਾ ਅਤੇ ਇਸ ਤੋਂ ਬਾਅਦ ਸਾਂਸਦ ਡੇਰੇਕ ਨੂੰ ਬਾਕੀ ਬਚੇ ਹੋਏ ਸੈਸ਼ਨ ਲਈ ਰਾਜਸਭਾ ਤੋਂ ਸਸਪੈਂਡ ਕਰ ਦਿੱਤਾ। ਲੋਕ ਸਭਾ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਧਿਆਨ ਰੱਖਣਾ ਚਾਹੀਦਾ ਕਿ ਅਜਿਹੇ ਵਿਅਕਤੀਆਂ ਨੂੰ ਸੰਸਦ ‘ਚ ਦਾਖਲ ਹੋਣ ਦੇ ਪਾਸ ਨਾ ਦਿੱਤੇ ਜਾਣ, ਜਿਨ੍ਹਾਂ ਕਾਰਨ ਅਰਾਜਕਤਾ ਫੈਲਣ ਦਾ ਡਰ ਹੋਵੇ। ਇਸ ਤੋਂ ਪਹਿਲਾਂ ਜਿਵੇਂ ਹੀ ਸਪੀਕਰ ਓਮ ਬਿਰਲਾ ਲੋਕ ਸਭਾ ਪਹੁੰਚੇ ਤਾਂ ਵਿਰੋਧੀ ਧਿਰ ਨੇ ਸੰਸਦ ਦੀ ਸੁਰੱਖਿਆ ਨੂੰ ਲੈ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕੀਤੀ। ਸਪੀਕਰ ਓਮ ਬਿਰਲਾ ਨੇ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਕਿਹਾ ਕਿ ਲੰਘੇ ਕੱਲ੍ਹ ਵਾਪਰੀ ਘਟਨਾ ਤੋਂ ਸਭ ਚਿੰਤਤ ਹਨ। ਉਨ੍ਹਾਂ ਸਭ ਨੂੰ ਵਿਸ਼ਵਾਸ ਦਿਵਾਇਆ ਕਿ ਲੋਕ ਸਭਾ ਸਪੀਕਰ ਹੋਣ ਦੇ ਨਾਤੇ ਸਾਰਿਆਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ।

Check Also

ਮੌਤ ਦਾ ਸਤਸੰਗ ਜ਼ਿੰਮੇਵਾਰ ਕੌਣ?

‘ਭੋਲੇ ਬਾਬਾ’ ਦੇ ਨਾਮ ਨਾਲ ਮਸ਼ਹੂਰ ਸੂਰਜਪਾਲ ਹੋਇਆ ਫਰਾਰ, ਪ੍ਰਬੰਧਕਾਂ ‘ਤੇ ਐਫਆਈਆਰ ਲਖਨਊ/ਬਿਊਰੋ ਨਿਊਜ਼ : …