Breaking News
Home / ਭਾਰਤ / ਪੰਜਾਬ ਮਗਰੋਂ ਦਿੱਲੀ ‘ਵਰਸਟੀ ਚੋਣਾਂ ਵਿਚ ਵੀ ਕਾਂਗਰਸ ਪੱਖੀ ਐਨ.ਐਸ.ਯੂ.ਆਈ. ਦੀ ਸ਼ਾਨਦਾਰ ਵਾਪਸੀ

ਪੰਜਾਬ ਮਗਰੋਂ ਦਿੱਲੀ ‘ਵਰਸਟੀ ਚੋਣਾਂ ਵਿਚ ਵੀ ਕਾਂਗਰਸ ਪੱਖੀ ਐਨ.ਐਸ.ਯੂ.ਆਈ. ਦੀ ਸ਼ਾਨਦਾਰ ਵਾਪਸੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਦੀ ਵਿਦਿਆਰਥੀ ਇਕਾਈ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨ.ਐਸ.ਯੂ.ਆਈ.) ਨੇ ਦਿੱਲੀ ਯੂਨੀਵਰਸਟੀ ਵਿਦਿਆਰਥੀ ਸੰਘ ਚੋਣਾਂ ਵਿਚ ਸ਼ਾਨਦਾਰ ਵਾਪਸੀ ਕਰਦਿਆਂ ਪ੍ਰਧਾਨ ਦੇ ਅਹੁਦੇ ਸਮੇਤ ਦੋ ਅਹਿਮ ਅਹੁਦਿਆਂ ਉਤੇ ਕਬਜ਼ਾ ਕਰ ਲਿਆ। ઠਮਜ਼ਬੂਤ ਆਧਾਰ ਵਾਲੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਨਾਲ ਸਬੰਧਤ ਵਿਦਿਆਰਥੀ ਸੰਗਠਨ ਕੁਲ ਭਾਰਤੀ ਵਿਦਿਆਰਥੀ ਪਰਿਸ਼ਦ (ਏ.ਬੀ.ਵੀ.ਪੀ.) ਨੇ ਸਕੱਤਰ ਅਤੇ ਸੰਯੁਕਤ ਸਕੱਤਰ ਦੀਆਂ ਸੀਟਾਂ ਜਿੱਤੀਆਂ।ઠਐਨ.ਐਸ.ਯੂ.ਆਈ. ਦੇ ਰੌਕੀ ਤੁਸੀਦ ਨੇ 1590 ਵੋਟਾਂ ਦੇ ਫ਼ਰਕ ਨਾਲ ਪ੍ਰਧਾਨ ਦਾ ਅਹੁਦਾ ਜਿੱਤਿਆ ਜਦਕਿ ਮੀਤ ਪ੍ਰਧਾਨ ਦੇ ਅਹੁਦੇ ‘ਤੇ ਐਨ.ਐਸ.ਯੂ.ਆਈ. ਦੇ ਹੀ ਕੁਨਾਲ ਸਹਿਰਾਵਤ ਨੇ ਏ.ਵੀ.ਬੀ.ਪੀ. ਦੇ ਉਮੀਦਵਾਰ ਨੂੰ 175 ਵੋਟਾਂ ਨਾਲ ਹਰਾਇਆ। ਡੁਸੁ ਚੋਣਾਂ ਲਈ ਕੁਲ 43 ਫ਼ੀਸਦੀ ਵੋਟਾਂ ਪਈਆਂ ਸਨ। ਪਿਛਲੇ ਸਾਲ ਏ.ਬੀ.ਵੀ.ਪੀ. ਨੇ ਤਿੰਨ ਅਹੁਦਿਆਂ ਉਤੇ ਜਿੱਤ ਹਾਸਲ ਕੀਤੀ ਸੀ ਜਦਕਿ ਐਨ.ਐਸ.ਯੂ.ਆਈ. ਨੇ ਸੰਯੁਕਤ ਸਕੱਤਰ ਦਾ ਅਹੁਦਾ ਜਿਤਿਆ ਸੀ।ઠਦੂਜੇ ਪਾਸੇ ਇਨ੍ਹਾਂ ਚੋਣਾਂ ਵਿਚ ਮਿਲੀ ਜਿੱਤ ਤੋਂ ਖ਼ੁਸ਼ ਕਾਂਗਰਸ ਪਾਰਟੀ ਨੇ ਕਿਹਾ ਕਿ ਮੁਲਕ ਦਾ ਮਾਹੌਲ ਬਦਲ ਰਿਹਾ ਹੈ ਅਤੇ ਦੇਸ਼ ਦੇ ਨੌਜਵਾਨ ਹੀ ਮੋਦੀ ਸਰਕਾਰ ਨੂੰ ਅਗਲੀਆਂ ਆਮ ਚੋਣਾਂ ਵਿਚ ਸਬਕ ਸਿਖਾਉਣਗੇ। ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾਰੀ ਨੇ ਕਿਹਾ ਕਿ ਇਹ ਜਿੱਤ ਇਕੱਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਗੁਹਾਟੀ, ਰਾਜਸਥਾਨ ਅਤੇ ਪੰਜਾਬ ਯੂਨੀਵਰਸਟੀਆਂ ਵਿਚ ਵੀ ਐਨ.ਐਸ.ਯੂ.ਆਈ. ਨੂੰ ਸਫ਼ਲਤਾ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਦੀਆਂ ਆਮ ਚੋਣਾਂ ਤੋਂ ਪਹਿਲਾਂ ਨੌਜਵਾਨਾਂ ਨੂੰ ਸੁਪਨੇ ਵਿਖਾ ਕੇ ਗੁਮਰਾਹ ਕੀਤਾ ਸੀ।

Check Also

ਰਾਜਸਥਾਨ ਸਰਕਾਰ ਦੇ ਮੰਤਰੀ ਕਿਰੋੜੀਲਾਲ ਮੀਣਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਕਿਹਾ : ਮੁੱਖ ਮੰਤਰੀ ਜਾਂ ਪਾਰਟੀ ਨਾਲ ਮੇਰੀ ਕੋਈ ਨਾਰਾਜ਼ਗੀ ਨਹੀਂ ਜੈਪੁਰ/ਬਿਊਰੋ ਨਿਊਜ਼ : ਰਾਜਸਥਾਨ …