19.3 C
Toronto
Friday, July 10, 2026
spot_img
Homeਕੈਨੇਡਾਬਰੈਂਪਟਨ ਸਾਊਥ 'ਚ ਨਵ-ਗਠਿਤ 'ਲੋਅਰ ਥੇਮਜ਼ ਪਾਰਕ ਸੀਨੀਅਰਜ਼ ਕਲੱਬ' ਨੇ ਪਹਿਲੀ ਵਾਰ...

ਬਰੈਂਪਟਨ ਸਾਊਥ ‘ਚ ਨਵ-ਗਠਿਤ ‘ਲੋਅਰ ਥੇਮਜ਼ ਪਾਰਕ ਸੀਨੀਅਰਜ਼ ਕਲੱਬ’ ਨੇ ਪਹਿਲੀ ਵਾਰ ਮਨਾਇਆ ‘ਕੈਨੇਡਾ ਡੇਅ’

ਐੱਮ.ਪੀ. ਸੋਨੀਆ ਸਿੱਧੂ ਤੇ ਰਿਜ਼ਨਲ ਸਲਰ ਨਵਜੀਤ ਬਰਾੜ ਨੇ ਸਮਾਗਮ ‘ਚ ਕੀਤੀ ਸ਼ਿਰਕਤ
ਬਰੈਂਪਟਨ/ਡਾ. ਝੰਡ : ਜਿਉਂ-ਜਿਉਂ ਬਰੈਂਪਟਨ ਵਿੱਚ ਜਨ-ਸੰਖਿਆ ਦਾ ਵਾਧਾ ਹੋ ਰਿਹਾ ਹੈ, ਤਿਉਂ-ਤਿਉਂ ਇਸ ਦੀਆਂ ਸੀਨੀਅਰਜ਼ ਕਲੱਬਾਂ ਵਿੱਚ ਵੀ ਦਿਨੋਂ-ਦਿਨ ਹੋਰ ਵਾਧਾ ਹੁੰਦਾ ਜਾ ਰਿਹਾ ਹੈ। ‘ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ’ ਦੀ ‘ਛਤਰੀ’ ਹੇਠ ਇਸ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ, ਸਕੱਤਰ ਪ੍ਰੀਤਮ ਸਿੰਘ ਸਰਾਂ, ਮੀਡੀਆ ਕੋਆਰਡੀਨੇਟਰ ਮੋਹਿੰਦਰ ਸਿੰਘ ਮੋਹੀ ਤੇ ਹੋਰ ਸਾਥੀਆਂ ਦੀ ਕਾਰਜਕਾਰਨੀ ਟੀਮ ਦੀ ਅਗਵਾਈ ਹੇਠ ਇਸ ਸਮੇਂ 42 ਸੀਨੀਅਰਜ਼ ਕਲੱਬਾਂ ਸੀਨੀਅਰਾਂ ਦੀ ਭਲਾਈ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀਆਂ ਹਨ। ਪਿਛਲੇ ਮਹੀਨੇ ਜੂਨ ਵਿੱਚ ਇਨ÷ ਾਂ ਕਲੱਬਾਂ ਦੀ ਗਿਣਤੀ ਵਿੱਚ ਇੱਕ ਹੋਰ ਨਾਂ ਬਰੈਂਪਟਨ ਸਾਊਥ ਵਿੱਚ ਬਣੀ ਨਵੀਂ ਐਸੋਸੀਏਸ਼ਨ ‘ਲੋਅਰ ਠੇਮਜ਼ ਪਾਰਕ ਸੀਨੀਅਰਜ਼ ਐਸੋਸੀਏਸ਼ਨ’ ਸ਼ਾਮਲ ਹੋ ਗਿਆ ਹੈ ਜਿਸ ਨਾਲ ਹੁਣ ਇਹ ਗਿਣਤੀ ਹੁਣ 43 ਤੱਕ ਪਹੁੰਚ ਜਾਏਗੀ। ਫਾਈਨਾਂਸ਼ੀਅਲ ਡਰਾਈਵ ‘ਤੇ ਹੈਰੀਟੇਜ ਵੱਲ ਜਾਂਦਿਆਂ ਇਸ ਵਿੱਚੋਂ ਉੱਤਰ ਵੱਲ ਨਿਕਲਦੀ ‘ਲੋਅਰ ਥੇਮਜ਼ ਡਰਾਈਵ’ ਦੇ ਸੱਜੇ ਪਾਸੇ ਸਥਿਤ ‘ਲੋਅਰ ਥੇਮਜ਼ ਪਾਰਕ’ ਦੇ ਨਾਂ ‘ਤੇ ਇਸ ਨਵ-ਗਠਿਤ ਐਸੋਸੀਅਸ਼ਨ ‘ਲੋਅਰ ਥੇਮਜ਼ ਸੀਨੀਅਰਜ਼ ਐਸੋਸੀਏਸ਼ਨ’ ਵੱਲੋਂ ਲੰਘੇ ਐਤਵਾਰ ਆਪਣਾ ਪਲੇਠਾ ਸਮਾਗ਼ਮ ‘ਕੈਨੇਡਾ ਡੇਅ’ ਦੇ ਰੂਪ ਵਿੱਚ ਸ਼ਾਮ ਦੇ ਪੰਜ ਵਜੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਅਤੇ ਸਿਟੀ ਕੌਂਸਲਰ ਨਵਜੀਤ ਬਰਾੜ ਨੇ ਇਸ ਸਮਾਗ਼ਮ ਵਿੱਚ ਆਪਣੀ ਸ਼ਾਮਲ ਹੋ ਕੇ ਇਸ ਕਲੱਬ ਦੇ ਮੈਂਬਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ ਅਤੇ ਸਮਾਗ਼ਮ ਦੀ ਰੌਣਕ ਨੂੰ ਚਾਰ ਚੰਨ ਲਾਏ।
ਸਮਾਗ਼ਮ ਵਿਚ ਹਾਜ਼ਰ ਮੈਂਬਰਾਂ ਨਾਲ ‘ਕੈਨੇਡਾ ਡੇਅ’ ਦੀ ਵਧਾਈ ਸਾਂਝੀ ਕਰਦਿਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ ਕਿ ਬਰੈਂਪਟਨ ਦੀਆਂ ਸੀਨੀਅਰਜ਼ ਕਲੱਬਾਂ ਸੀਨੀਅਰਾਂ ਦੀ ਭਲਾਈ ਲਈ ਬਹੁਤ ਵਧੀਆ ਕੰਮ ਰਹੀਆਂ ਹਨ। ਉਹ ਆਪਣੇ ਮੈਂਬਰਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਦਾ ਪੂਰਾ ਖ਼ਿਆਲ ਰੱਖ ਰਹੀਆਂ ਹਨ। ਸਿਹਤ ਸਬੰਧੀ ਜਾਗਰੂਕਤਾ ਦੇ ਲਈ ਉਹ ਆਪਣੀਆਂ ਮੀਟਿੰਗਾਂ ਵਿੱਚ ਸਿਹਤ ਦੇ ਵੱਖ-ਵੱਖ ਮਾਹਿਰਾਂ ਨੂੰ ਬੁਲਾਉਂਦੀਆਂ ਹਨ ਅਤੇਯੋਗਾ ਕੈਂਪ ਵੀ ਆਯੋਜਿਤ ਕਰਦੀਆਂ ਹਨ। ਉਨ÷ ਾਂ ਆਸ ਪ੍ਰਗਟ ਕੀਤੀ ਕਿ ਬਰੈਂਪਟਨ ਸਾਊਥ ਦੀ ਇਹ ਸੀਨੀਅਰ ਕਲੱਬ ਵੀ ਇਸ ਦਿਸ਼ਾ ਵਿੱਚ ਵਧੀਆ ਕੰਮ ਕਰੇਗੀ।
ਮਿਸੀਸਾਗਾ ਰੋਡ ਤੇ ਲਾਇਨਹੈੱਡ ਗੌਲਫ ਰੋਡ ਇੰਟਰਸੈੱਕਸ਼ਨ ਨੇੜੇ ਨਵੇਂ ਉਸਾਰੇ ਜਾ ਰਹੇ ‘ਐਂਬਲੇਟਨ ਕਮਿਊਨਿਟੀ ਸੈਂਟਰ’ ਬਾਰੇ ਜ਼ਿਕਰ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ ਬਰੈਂਪਟਨ ਸਿਟੀ ਵੱਲੋਂ 148 ਮਿਲੀਅਨ ਡਾਲਰ ਦੀ ਲਾਗਤ ਨਾਲ ਬਣਾਏ ਜਾ ਰਹੇ ਆਧੁਨਿਕ ਸਹੂਲਤਾਂ ਵਾਲੇ ਇਸ ਕਮਿਊਨਿਟੀ ਸੈਂਟਰ ਲਈ ਫ਼ੈੱਡਰਲ ਸਰਕਾਰ ਵੱਲੋਂ 64 ਮਿਲੀਅਨ ਡਾਲਰ ਦੀ ਫ਼ੰਡਿੰਗ ਕੀਤੀ ਗਈ ਹੈ। ਬਰੈਂਪਟਨ ਸਾਊਥ-ਵਾਸੀਆਂ ਲਈ ਇਹ ਇਹ ਕਮਿਊਨਿਟੀ ਸੈਂਟਰ ਵਿਸ਼ੇਸ਼ ਤੋਹਫ਼ਾ ਹੋਵੇਗਾ ਅਤੇ ਇਸ ਵਿੱਚ ਉਨ÷ ਾਂ ਨੂੰ ਸਿਹਤ ਅਰੋਗਤਾ ਤੇ ਸਰੀਰਕ ਫਿੱਟਨੈੱਸ ਵਾਲੀਆਂ ਸਾਰੀਆਂ ਸਹੂਲਤਾਂ ਉਪਲੱਭਧ ਹੋਣਗੀਆਂ। ਇਸਦੇ ਨਾਲ ਹੀ ਉਨ÷ ਾਂ ਵੱਲੋਂ ਕਲੱਬ ਦੇ ਪ੍ਰਧਾਨ ਸ. ਅਰੂੜ ਸਿੰਘ ਨੂੰ ਸ਼ਾਨਦਾਰ ਸਰਟੀਫ਼ੀਕੇਟ ਦੇ ਕੇ ਇਸ ਨਵੀਂ ਬਣੀ ਕਲੱਬ ਨੂੰ ਸਨਮਾਨਿਤ ਕੀਤਾ ਗਿਆ।
ਰੀਜਨਲ ਕੌਸਲਰ ਨਵਜੀਤ ਕੌਰ ਬਰਾੜ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਿਟੀ ਕੌਂਸਲ ਬਰੈਂਪਟਨ-ਵਾਸੀਆਂ ਲਈ ਹਰੇਕ ਸੁੱਖ-ਸਹੂਲਤ ਦਾ ਖ਼ਿਆਲ ਰੱਖ ਰਹੀ ਹੈ। ਸ਼ਹਿਰ ਦੇ ਪਾਰਕਾਂ ਤੇ ਸੜਕਾਂ ਨੂੰ ਸਾਫ਼-ਸੁਥਰਾ ਰੱਖਣ ਦੀ ਹਰ ਲੋੜੀਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਰੈਂਪਟਨ-ਵਾਸੀਆਂ ਦੀ ਲੋੜ ਨੂੰ ਮੁੱਖ ਰੱਖਦਿਆਂ ਸਿਟੀ ਵੱਲੋਂ ਨਵੇਂ ਘਰਾਂ ਦੀ ਉਸਾਰੀ ਕਰਵਾਈ ਜਾ ਰਹੀ ਹੈ ਅਤੇ ਬੱਸ-ਟ੍ਰਾਂਜ਼ਿਟ ਦੀ ਸਹੂਲਤ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਉਨ÷ ਾਂ ਫਾਈਨਾਂਸ਼ੀਅਲ ਰੋਡ ‘ਤੇ ਚੱਲ ਰਹੇ ਰੂਟ ਦੀ 58 ਨੰਬਰ ਬੱਸ ਦੇ ਸਮਿਆਂ ਵਿਚ ਹੋਏ ਵਾਧੇ ਅਤੇ ਪਾਰਕ ਵਿੱਚ ਬੈਠਣ ਲਈ ਹੋਰ ਬੈਂਚਾਂ ਤੇ ਇੱਕ ਹੋਰ ਸ਼ੈੱਡ ਦਾ ਪ੍ਰਬੰਧ ਕਰਨ ਬਾਰੇ ਵੀ ਦੱਸਿਆ। ‘ਕੈਨੇਡਾ ਡੇਅ’ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਡਾ. ਸੁਖਦੇਵ ਸਿੰਘ ਝੰਡ ਨੇ ਕਲੱਬ ਦੇ ਸਮੂਹ ਮੈਂਬਰਾਂ ਮੈਂਬਰਾਂ ਵੱਲੋਂ ਸੋਨੀਆ ਸਿੱਧੂ ਅਤੇ ਨਵਜੀਤ ਬਰਾੜ ਦਾ ਧੰਨਵਾਦ ਕੀਤਾ। ਕਲੱਬ ਦੇ ਸਕੱਤਰ ਪ੍ਰੇਮ ਕੁਮਾਰ ਵੱਲੋਂ ਵੀ ਇਨ÷ ਾਂ ਦੋਹਾਂ ਕਮਿਊਨਿਟੀ ਲੀਡਰਾਂ ਦਾ ਸਮਾਗਮ ਵਿੱਚ ਸ਼ਾਲ ਹੋਣ ਅਤੇ ਇੱਥੋਂ ਦੇ ਵਸਨੀਕਾਂ ਦੀਆਂ ਮੁਸ਼ਕਲਾਂ ਬਾਰੇ ਸੁਣਨ ਲਈ ਧੰਨਵਾਦ ਕੀਤਾ ਗਿਆ।
ਪਹਿਲੀ ਵਾਰ ‘ਕੈਨੇਡਾ-ਡੇਅ’ ਮਨਾਉਣ ਦੇ ਇਸ ਮੌਕੇ ਕਲੱਬ ਵੱਲੋਂ 4 ਤੋਂ 6 ਸਾਲ ਅਤੇ 6 ਤੋਂ 12 ਸਾਲ ਦੇ ਬੱਚਿਆਂ ਦੀਆਂ 100 ਮੀਟਰ ਦੀਆਂ ਦੌੜਾਂ ਕਰਵਾਈਆਂ ਗਈਆਂ ਅਤੇ ਡੰਡ ਤੇ ਬੈਠਕਾਂ ਮਾਰਨ ਦੇ ਮੁਕਾਬਲੇ ਕਰਵਾਏਗਏ। ਬੱਚਿਆਂ ਵੱਲੋਂ ਬੜੇ ਉਤਸ਼ਾਹ ਨਾਲ ਇਨ÷ ਾਂ ਦੋਹਾਂ ਈਵੈਂਟਾਂ ਵਿੱਚ ਹਿੱਸਾ ਲਿਆ ਗਿਆ। ਜੇਤੂ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਲਈ ਉਨ÷ ਾਂ ਨੂੰ ਇਨਾਮ ਦਿੱਤੇ ਗਏ। ਇਸ ਦੇ ਨਾਲ ਹੀ ‘ਬੀਬੀਆਂ’ ਵੱਲੋਂ ਵੱਡਾ ਪਿੜ ਬੰਨ÷ ਕੇ ‘ਤੀਆਂ’ ਦਾ ਮਾਹੌਲ ਸਿਰਜਿਆ ਗਿਆ। ਉਨ÷ ਾਂ ਨੇ ਵੱਧ-ਚੜ÷ ਕੇ ਬੋਲੀਆਂ ਪਾਈਆਂ ਅਤੇ ਇਨ÷ ਾਂ ਉੱਪਰ ਉਹ ਖ਼ੂਬ ਨੱਚੀਆਂ। ਇਸ ਗਿੱਧੇ ਵਿੱਚ ਨੌਜੁਆਨ ਮੁਟਿਆਰਾਂ ਅਤੇ 70-80 ਸਾਲ ਦੀਆਂ ਬਜ਼ੁਰਗ ਬੀਬੀਆਂ ਵੱਲੋਂ ਬਾਖ਼ੂਬੀ ਹਿੱਸਾ ਲਿਆ ਗਿਆ। ਇਸ ਦਿਨ ਮੌਸਮ ਵੀ ਬੱਦਲਵਾਈ ਵਾਲਾ ਬੜਾ ਸੁਹਾਵਣਾ ਸੀ। ਮੱਠੀ-ਮੱਠੀ ਹਵਾ ਚੱਲ ਰਹੀ ਸੀ ਅਤੇ ਇਹ ਪਿਛਲੇ ਹਫ਼ਤੇ ਪਈ ਸਖ਼ਤ ਗਰਮੀ ਤੋਂ ਰਾਹਤ ਦਿਵਾਉਂਦੀ ਹੋਈ ਇਹ ਹਵਾ ਹਾੜ ਮਹੀਨੇ ਵਿੱਚ ਪੰਜਾਬ ਦੇ ‘ਸਾਵਣ’ ਦੇ ਸੁਹਾਵਣੇ ਦਿਨਾਂ ਨੂੰ ਬਾਖ਼ੂਬੀ ਯਾਦ ਕਰਵਾ ਰਹੀ ਸੀ। ਸ਼ਾਮ ਦੇ ਪੰਜ ਵਜੇ ਤੋਂ ਅੱਠ ਵਜੇ ਤੱਕ ਚੱਲੇ ‘ਕੈਨੇਡਾ ਡੇਅ’ ਦੇ ਕਲੱਬ ਦੇ ਇਸ ਪਲੇਠੇ ਸਮਾਗ਼ਮ ਵਿੱਚ ਬਰਫ਼ੀ, ਸਮੋਸਿਆਂ, ਪਕੌੜਿਆਂ, ਜਲੇਬੀਆਂ, ਚਾਹ-ਪਾਣੀ ਤੇ ਕੋਲਡ ਡਰਿੰਕਸ ਦੇ ਸੇਵਨ ਦਾ ਸਿਲਸਿਲਾ ਨਿਰੰਤਰ ਚੱਲਦਾ ਰਿਹਾ। ਕੁਲ ਮਿਲਾ ਕੇ ਕਲੱਬ ਦਾ ਇਹ ਪਹਿਲਾ ਸਮਾਗ਼ਮ ਕਲੱਬ ਦੇ ਮੈਂਬਰਾਂ ਤੇ ਪਰਿਵਾਰਾਂ ਲਈ ਯਾਦਗਾਰੀ ਬਣ ਗਿਆ।

 

RELATED ARTICLES
POPULAR POSTS