ਬਰੈਂਪਟਨ/ਰਮਿੰਦਰ ਵਾਲੀਆ : ਰਮਿੰਦਰ ਰੰਮੀ ਸੰਸਥਾਪਕ ਸਾਹਿਤਕ ਸਾਂਝਾਂ ਤੇ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ ,”ਪਿਤਾ ਦਿਵਸ” ਨੂੰ ਸਮਰਪਿਤ ਕਾਵਿ ਮਿਲਣੀ ਦਾ 14 ਜੂਨ ਨੂੰ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰਮਿੰਦਰ ਰੰਮੀ ਨੇ ਕੀਤੀ ਤੇ ਸੰਸਥਾ ਦੇ ਹੋ ਰਹੇ ਪ੍ਰੋਗਰਾਮ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰਬੰਧਕੀ ਟੀਮ ਮੈਂਬਰ ਸਤਬੀਰ ਸਿੰਘ ਨੂੰ ਕਾਵਿ ਮਿਲਣੀ ਸ਼ੁਰੂ ਕਰਨ ਲਈ ਸੱਦਾ ਦਿੱਤਾ। ਉਹਨਾਂ ਨੇ ਜੀ ਆਇਆਂ ਕਹਿੰਦਿਆਂ ਸ਼ੁਰੂਆਤ ਕੀਤੀ। ਚੀਫ ਪੈਟਰਨ ਦਲਬੀਰ ਸਿੰਘ ਕਥੂਰੀਆ ਦੇ ਸ਼ਬਦਾਂ ਨਾਲ ਕਾਵਿ ਮਿਲਣੀ ਦਾ ਆਗਾਜ਼ ਹੋਇਆ। ਸੀਨੀਅਰ ਮੀਤ ਪ੍ਰਧਾਨ ਡਾ. ਅਮਰਜੋਤੀ ਮਾਂਗਟ ਨੇ ਸਮੁੱਚੀ ਪ੍ਰਬੰਧਕੀ ਟੀਮ ਦੀ ਜਾਣ ਪਛਾਣ ਕਰਾਉਂਦਿਆਂ, ਇਸ ਮਿਲਣੀ ਵਿੱਚ ਸ਼ਾਮਿਲ ਹੋ ਰਹੇ ਵਿਸ਼ੇਸ਼ ਮਹਿਮਾਨਾਂ ਤੇ ਮੁੱਖ ਮਹਿਮਾਨਾਂ ਬਾਰੇ ਜਾਣਕਾਰੀ ਦਿੱਤੀ। ਡਾ. ਪੁਸ਼ਵਿੰਦਰ ਖੋਖਰ ਨੇ ਇਸ ਕਾਵਿ ਮਿਲਣੀ ਦਾ ਸੰਚਾਲਣ ਕਰਦਿਆਂ, ਇਸ ਕਾਵਿ ਮਿਲਣੀ ਦੇ ਵਿਸ਼ੇਸ਼ ਮਹਿਮਾਨਾਂ ਵਿੱਚ ਸ਼ਾਮਿਲ ਸਭ ਤੋਂ ਪਹਿਲਾਂ ਸੁਨੀਲ ਚੰਦਿਆਣਵੀ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਆਪਣੀਆਂ ਖ਼ੂਬਸੂਰਤ ਨਜ਼ਮਾਂ ਸਾਂਝੀਆਂ ਕੀਤੀਆਂ।
ਇਸ ਤੋਂ ਬਾਅਦ ਗਗਨਮੀਤ ਨੇ ‘ਪ੍ਰਸ਼ਨ ਚਿੰਨ’ ਅਤੇ ‘ਪਿਤਾ’ ਕਵਿਤਾ ਪੇਸ਼ ਕੀਤੀ। ਪ੍ਰੋ. ਪਵਨ ਖਿੱਚੀ ਨੇ ਵੀ ਖੂਬਸੂਰਤ ਕਵਿਤਾ ਪੇਸ਼ ਕੀਤੀ। ਸਵਿੰਦਰ ਸੰਧੂ ਨੇ ਪਿਤਾ ਦੇ ਬੋਹੜ ਵਰਗੇ ਰਿਸ਼ਤੇ ਨੂੰ ਕਵਿਤਾ ਰਾਹੀਂ ਪੇਸ਼ ਕੀਤਾ। ਅੰਜੂ ਬਾਲਾ ਨੇ ਬਹੁਤ ਹੀ ਭਾਵੁਕ ਅੰਦਾਜ਼ ਵਿੱਚ ਕਵਿਤਾ ਪੇਸ਼ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਬਜ਼ੁਰਗਾਂ ਪ੍ਰਤੀ ਫ਼ਰਜ਼ਾਂ ਬਾਰੇ ਸੁਚੇਤ ਕੀਤਾ। ਡਾ. ਨਿਰਮ ਜੋਸਨ ਨੇ ਆਪਣੇ ਸਹੁਰਾ ਸਾਬ੍ਹ ਨੂੰ ਬਹੁਤ ਹੀ ਭਾਵਪੂਰਤ ਸ਼ਬਦਾਂ ਵਿੱਚ ‘ਤੇਰੇ ਬਿਨ’ ਰਾਹੀਂ ਯਾਦ ਕਰਦਿਆਂ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਅਹਿਦ ਕੀਤਾ। ਸਿਰਸਾ ਤੋਂ ਸ਼ਿਰਕਤ ਕਰ ਰਹੇ ਸ਼ਾਇਰ ਲਖਵਿੰਦਰ ਸਿੰਘ ਬਾਜਵਾ ਨੇ ਪਿਤਾ ਦੇ ਖਰ੍ਹਵੇਪਣ ਪਿੱਛੇ ਲੁਕੇ ਮਨੋਭਾਵ ਸਰੋਤਿਆਂ ਨਾਲ ਸਾਂਝੇ ਕੀਤੇ। ਰਣਬੀਰ ਸਿੰਘ ਪ੍ਰਿੰਸ ਨੇ ਆਪਣੀ ਤਰੰਨਮਮਈ ਰਚਨਾ ਨਾਲ ਬਚਪਨ ਦੇ ਪਲ ਯਾਦ ਕਰਾ ਦਿੱਤੇ। ਜਗਜੀਤ ਸਿੰਘ ਖਹਿਰਾ ਨੇ ਪਿਤਾ ਨੂੰ ਸਮਰਪਿਤ ਕਵਿਤਾ ਪੇਸ਼ ਕੀਤੀ। ਸਤਿੰਦਰ ਸਿੰਘ ਓਠੀ ਨੇ ਵੀ ਆਪਣੀ ਰਚਨਾ ਰਾਹੀਂ ਪਿਤਾ ਜੀ ਨੂੰ ਯਾਦ ਕੀਤਾ। ਵਿਵੇਕ ਕੋਟ ਈਸੇ ਖਾਂ ਨੇ ਨਜ਼ਮ ਰਾਹੀਂ ਹਾਜ਼ਰੀ ਲਵਾਈ। ਕਾਵਿ ਮਿਲਣੀ ਦੇ ਮੁੱਖ ਮਹਿਮਾਨ ਅਵਤਾਰਜੀਤ ਅਟਵਾਲ ਜੋ ਕਿ ਬਹੁਪੱਖੀ ਸ਼ਖ਼ਸੀਅਤ ਹਨ ਉਹਨਾਂ ਨੇ ਆਪਣੀ ਰਚਨਾ ‘ਬਾਬਲ ਰੁੱਖ ਜਦ ਸੁੱਕ ਜਾਂਦਾ ਹੈ’ ਤਰੁੰਨਮ ਵਿੱਚ ਪੇਸ਼ ਕੀਤੀ। ਮੁੱਖ ਮਹਿਮਾਨ ਪ੍ਰੀਤਮਾ ਨੇ ਵੈਰਾਗਮਈ ਸ਼ਬਦਾਂ ਨਾਲ ਸਰੋਤਿਆਂ ਨੂੰ ਵੀ ਭਾਵੁਕ ਕਰ ਦਿੱਤਾ। ਮੰਚ ਸੰਚਾਲਕ ਡਾ. ਪੁਸ਼ਵਿੰਦਰ ਨੇ ਆਪਣੀ ਵਾਕਪਟੂਤਾ, ਸੰਜੀਦਗੀ ਅਤੇ ਕਲਾਤਮਕ ਅੰਦਾਜ਼ ਨਾਲ ਪੂਰੇ ਪ੍ਰੋਗਰਾਮ ਨੂੰ ਬਾ-ਕਮਾਲ ਢੰਗ ਨਾਲ ਸੰਚਾਲਿਤ ਕੀਤਾ, ਜਿਸ ਨਾਲ ਸਮਾਗਮ ਦੀ ਸ਼ੋਭਾ ਹੋਰ ਵੀ ਵਧ ਗਈ। ਉਹਨਾਂ ਦਾ ਮੰਚ ਸੰਚਾਲਣ ਕਾਬਿਲੇ ਤਾਰੀਫ ਸੀ, ਸੱਭ ਨੇ ਉਸਦੀ ਸ਼ਲਾਘਾ ਕੀਤੀ। ਹਰਭਜਨ ਕੌਰ ਗਿੱਲ ਨੇ ਕਾਵਿ ਮਿਲਣੀ ਦੇ ਅੰਤ ਤੇ ਸਾਰੀਆਂ ਸ਼ਾਮਿਲ ਸ਼ਖ਼ਸੀਅਤਾਂ ਦਾ ਸ਼ਿਰਕਤ ਕਰਨ ਲਈ ਤਹਿ ਦਿਲੋਂ ਸ਼ੁਕਰੀਆ ਕੀਤਾ। ਸਮੁੱਚੇ ਪ੍ਰੋਗਰਾਮ ਨੂੰ ਉੱਘੇ ਕਵੀ ਤੇ ਪ੍ਰਬੰਧਕੀ ਟੀਮ ਮੈਂਬਰ ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਜੋਗੀ ਨੇ ਸੰਖੇਪ ਵਿੇਚ ਸਾਂਝਾ ਕਰਦਿਆਂ ਆਪਣੇ ਆਤਮਿਕ ਉੱਚਤਾ ਨਾਲ ਭਰਪੂਰ ਪਿਤਾ ਜੀ ਨੂੰ ਯਾਦ ਕੀਤਾ ਆਪਣੇ ਕਾਵਿਕ ਅੰਦਾਜ਼ ਨਾਲ ਪ੍ਰੋਗਰਾਮ ਨੂੰ ਸਮ ਅੱਪ ਕੀਤਾ। ਗੁਰਚਰਨ ਸਿੰਘ ਜੋਗੀ ਨੇ ਸਮੁੱਚੇ ਸਮਾਗਮ ਦਾ ਬਹੁਤ ਹੀ ਗੰਭੀਰ ਅਤੇ ਵਿਦਵਤਾ ਭਰਪੂਰ ਵਿਸ਼ਲੇਸ਼ਣ ਪੇਸ਼ ਕੀਤਾ, ਜਿਸ ਨੇ ਰਚਨਾਵਾਂ ਅਤੇ ਪ੍ਰੋਗਰਾਮ ਦੀ ਮਹੱਤਤਾ ਨੂੰ ਹੋਰ ਵੀ ਰੌਸ਼ਨ ਕੀਤਾ। ਸਮੂਹ ਕਵੀਆਂ ਅਤੇ ਸਾਹਿਤਕਾਰਾਂ ਵੱਲੋਂ ਪੇਸ਼ ਕੀਤੀਆਂ ਰਚਨਾਵਾਂ ਨੇ ਪਿਤਾ ਦੇ ਮਹਾਨ ਵਿਅਕਤਿਤਵ ਅਤੇ ਉਸ ਦੇ ਅਮੁੱਲੇ ਯੋਗਦਾਨ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਉਜਾਗਰ ਕੀਤਾ। ਅੰਤ ਤੇ ਸੰਸਥਾਪਕ ਰਮਿੰਦਰ ਵਾਲੀਆਂ ਨੇ ਆਪਣੇ ਪਿਤਾ ਜੀ ਨਾਲ ਮਿਲਣ ਅਨੁਭਵ ਨੂੰ ਕਾਵਿ ਮਈ ਰਚਨਾ ‘ਸੁਪਨਾ ਕਿ ਸੱਚ’ ਰਾਹੀਂ ਪੇਸ਼ ਕੀਤਾ। ਮੀਟਿੰਗ ਵਿਚ ਹਾਜ਼ਰ ਹਰ ਸ਼ਖ਼ਸੀਅਤ ਨੇ ਰਮਿੰਦਰ ਵਾਲੀਆ ਦੀ ਮਿਹਨਤ ਨੂੰ ਸਿਜਦਾ ਕਰਦਿਆਂ ਉਹਨਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪਵਨ ਖਿੱਚੀ ਨੇ ਵੀ ਇਹ ਕਿਹਾ ਕਿ ਇਸ ਮੌਕੇ ਮੈਡਮ ਰਮਿੰਦਰ ਰੰਮੀ ਦੀ ਨਿਰੰਤਰ ਮਿਹਨਤ, ਸਮਰਪਣ ਅਤੇ ਸਾਹਿਤ ਪ੍ਰਤੀ ਲਗਨ ਵੀ ਵਿਸ਼ੇਸ਼ ਤੌਰ ‘ਤੇ ਸ਼ਲਾਘਾਯੋਗ ਹੈ। ਉਨ੍ਹਾਂ ਦੇ ਯਤਨਾਂ ਸਦਕਾ ਅਜਿਹੇ ਸਾਹਿਤਕ ਸਮਾਗਮ ਸਫਲਤਾਪੂਰਵਕ ਆਯੋਜਿਤ ਹੋ ਰਹੇ ਹਨ ਅਤੇ ਸਾਹਿਤਕ ਚੇਤਨਾ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ। ਕੈਨੇਡਾ ਤੋਂ ਪਿਆਰਾ ਸਿੰਘ ਕੁੱਦੋਵਾਲ ਚੇਅਰਮੈਨ, ਸਰਪ੍ਰਸਤ ਸੁਰਜੀਤ ਕੌਰ ਤੇ ਪ੍ਰਧਾਨ ਰਿੰਟੂ ਭਾਟੀਆ ਦੀ ਗ਼ੈਰ ਹਾਜ਼ਰੀ ਨੂੰ ਸੱਭ ਨੇ ਮਿਸ ਕੀਤਾ ਜੋ ਕਿ ਜ਼ਰੂਰੀ ਰੁਝੇਵਿਆਂ ਕਰਕੇ ਨਹੀਂ ਸੀ ਆ ਸਕੇ। ਮੈਡਮ ਡਾ. ਸਰਬਜੀਤ ਕੌਰ ਸੋਹਲ ਚੇਅਰਪਰਸਨ ਦਾ ਵੀ ਮੈਸੇਜ ਆ ਗਿਆ ਸੀ ਰਸਤੇ ਵਿਚ ਸਨ ਤੇ ਮੀਟਿੰਗ ਨਹੀਂ ਸੀ ਜੁਆਇਨ ਕਰ ਸਕੇ। ਦੇਸ਼ ਵਿਦੇਸ਼ ਤੋਂ ਬਹੁਤ ਅਦਬੀ ਸ਼ਖ਼ਸੀਅਤਾਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਧੰਨਵਾਦ ਸਹਿਤ। ਇਹ ਰਿਪੋਰਟ ਡਾ . ਪੁਸ਼ਵਿੰਦਰ ਕੌਰ ਖੋਖਰ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ।
ਰਮਿੰਦਰ ਰੰਮੀ ਫ਼ਾਊਂਡਰ, ਪ੍ਰਧਾਨ ਅਤੇ ਪ੍ਰਬੰਧਕ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਮੰਚ ਵੱਲੋਂ ਪਿਤਾ ਦਿਵਸ ਨੂੰ ਸਮਰਪਿਤ ਕਰਵਾਈ ਗਈ ਕਾਵਿ-ਮਿਲਣੀ ਬਹੁਤ ਹੀ ਸ਼ਾਨਦਾਰ, ਪ੍ਰਭਾਵਸ਼ਾਲੀ ਅਤੇ ਯਾਦਗਾਰ ਹੋ ਨਿੱਬੜੀ
RELATED ARTICLES

