ਨਵੀਂ ਦਿੱਲੀ/ਬਿਊਰੋ ਨਿਊਜ਼
ਇਕ ਮਹੀਨਾ ਪਹਿਲਾਂ ਹੋਈਆਂ ਦਿੱਲੀ ਨਗਰ ਨਿਗਮ ਚੋਣਾਂ ਵਿਚ ਧਮਾਕੇਦਾਰ ਜਿੱਤ ਹਾਸਲ ਕਰਨ ਵਾਲੀ ਭਾਜਪਾ ਉਪ ਚੋਣ ਵਿਚ ਬੁਰੀ ਤਰ੍ਹਾਂ ਮਾਤ ਖਾ ਗਈ। ਦੋ ਨਿਗਮ ਵਾਰਡਾਂ ਵਿਚ ਹੋਈ ਉਪ ਚੋਣ ਵਿਚ ਭਾਜਪਾ ਦੇ ਹਿੱਸੇ ਜਿੱਥੇ ਹਾਰ ਆਈ, ਉਥੇ ਇਕ ਵਾਰਡ ਵਿਚ ਕਾਂਗਰਸ ਅਤੇ ਇਕ ਵਾਰਡ ਵਿਚ ਆਮ ਆਦਮੀ ਪਾਰਟੀ ਜੇਤੂ ਰਹੀ। ਸਰਾਏ ਪਿੱਪਲਥਲਾ ਵਿਚ 21 ਮਈ ਅਤੇ ਈਸਟ ਐਮਸੀਡੀ ਵਾਰਡ ਵਿਚ 14 ਮਈ ਨੂੰ ਉਪ ਚੋਣ ਹੋਈ ਸੀ, ਜਿਸ ਵਿਚ ਸਰਾਏ ਪਿਪਲਥਲਾ ਵਿਚ ਕਾਂਗਰਸ ਜੇਤੂ ਅਤੇ ਈਸਟ ਐਮਸੀਡੀ ਵਿਚ ਆਮ ਆਦਮੀ ਪਾਰਟੀ ਉਮੀਦਵਾਰ ਜੇਤੂ ਰਹੇ। ਇੱਥੇ ਭਾਜਪਾ ਉਮੀਦਵਾਰ ਤੀਜੇ ਨੰਬਰ ‘ਤੇ ਆਇਆ। ਜ਼ਿਕਰਯੋਗ ਹੈ ਕਿ ਦੋਵੇਂ ਵਾਰਡਾਂ ਵਿਚ ਇਕ-ਇਕ ਉਮੀਦਵਾਰ ਦੀ ਮੌਤ ਹੋ ਜਾਣ ਕਾਰਨ ਚੋਣ ਮੁਲਤਵੀ ਕਰਨੀ ਪਈ ਸੀ।
Check Also
ਵਕਫ ਸੋਧ ਬਿੱਲ ਭਾਰਤੀ ਲੋਕ ਸਭਾ ’ਚ ਪੇਸ਼
ਅਖਿਲੇਸ਼ ਨੇ ਇਸ ਬਿੱਲ ਨੂੰ ਮੁਸਲਿਮ ਭਾਈਚਾਰੇ ਖਿਲਾਫ ਦੱਸੀ ਸਾਜਿਸ਼ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੇ …