ਚੰਡੀਗੜ੍ਹ/ਬਿਊਰੋ ਨਿਊਜ਼
ਕੇਂਦਰ ਦੀ ਤਰਜ਼ ‘ਤੇ ਪੰਜਾਬ ‘ਚ ਅਨਲੌਕ-1 ਲਾਗੂ ਹੋਵੇਗਾ। ਅੱਜ ਤੋਂ ਮੁੱਖ ਬਾਜ਼ਾਰ ‘ਚ ਦੁਕਾਨਾਂ ਸਵੇਰ ਸੱਤ ਵਜੇ ਤੋਂ ਸ਼ਾਮ ਛੇ ਵਜੇ ਤੱਕ ਖੁੱਲ੍ਹ ਗਏ। ਸ਼ਰਾਬ ਦੇ ਠੇਕੇ ਸਵੇਰ ਅੱਠ ਵਜੇ ਤੋਂ ਸ਼ਾਮ ਅੱਠ ਵਜੇ ਤੱਕ ਖੁੱਲ੍ਹੇ ਰਹਿਣਗੇ। ਬਾਜ਼ਾਰ, ਮਾਰਕੀਟ ਕੰਪਲੈਕਸ ਤੇ ਰੇਹੜੀ ਮਾਰਕਿਟ ‘ਚ ਭੀੜ ਰੋਕਣ ਲਈ ਸਮਾਂ ਤੈਅ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰ ਸੌਂਪੇ ਗਏ ਹਨ। ਨਵੀਆਂ ਹਦਾਇਤਾਂ ਅਨੁਸਾਰ ਰਾਤ ਨੌਂ ਵਜੇ ਤੋਂ ਸਵੇਰ ਪੰਜ ਵਜੇ ਤਕ ਕਰਫਿਊ ਰਹੇਗਾ ਯਾਨੀ ਆਉਣ ਜਾਣ ‘ਤੇ ਮਨਾਹੀ ਹੈ। ਆਉਣ ਵਾਲੀ ਅੱਠ ਜੂਨ ਨੂੰ ਸ਼ੌਪਿੰਗ ਮਾਲ, ਧਾਰਮਿਕ ਸਥਾਨ ਤੇ ਰੈਸਟੋਰੈਂਟ ਆਦਿ ਪੂਰੀ ਤਰ੍ਹਾਂ ਖੋਲ੍ਹਣ ਬਾਰੇ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ ਕਰ ਦਿੱਤਾ ਹੈ ਕਿ ਸਾਰੇ ਦਿਸ਼ਾ ਨਿਰਦੇਸ਼ਾਂ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਮਾਸਕ ਪਹਿਣਨਾ ਤੇ ਜਨਤਕ ਦੂਰੀ ਤੇ ਹੋਰ ਸਿਹਤ ਸੁਰੱਖਿਆ ਨਿਯਮਾਂ ਦੀ ਪਾਲਣ ਜ਼ਰੂਰੀ ਹੈ ਅਜਿਹਾ ਨਾ ਕਰਨ ‘ਤੇ ਕਾਰਵਾਈ ਹੋਵੇਗੀ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …