-13.5 C
Toronto
Tuesday, February 24, 2026
spot_img
Homeਪੰਜਾਬਪੰਜਾਬ ਦੀ ਜਵਾਨੀ ਪੈਂਦੀ ਜਾ ਰਹੀ ਹੈ ਕੁਰਾਹੇ

ਪੰਜਾਬ ਦੀ ਜਵਾਨੀ ਪੈਂਦੀ ਜਾ ਰਹੀ ਹੈ ਕੁਰਾਹੇ

ਮੋਗਾ ‘ਚ ਦੋ ਪ੍ਰੇਮੀ ਜੋੜਿਆਂ ਨੇ ਕੀਤੀ ਆਤਮ ਹੱਤਿਆ
ਮੋਗਾ/ਬਿਊਰੋ ਨਿਊਜ਼
ਮੋਗਾ ਵਿਚ ਅੱਜ ਦੋ ਪ੍ਰੇਮੀ ਜੋੜਿਆਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਅੱਜ ਤੜਕੇ ਇਕ ਪ੍ਰੇਮੀ ਜੋੜੇ ਨੇ ਬੱਧਨੀ ਕਲਾਂ ਨੇੜੇ ਦਰੱਖਤ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਆਤਮ ਹੱਤਿਆ ਕਰਨ ਵਾਲਾ ਨੌਜਵਾਨ ਪੇਸ਼ੇ ਵਜੋਂ ਟਰੱਕ ਡਰਾਈਵਰ ਸੀ, ਜਦਕਿ ਲੜਕੀ 12ਵੀਂ ਜਮਾਤ ਦੀ ਵਿਦਿਆਰਥਣ ਸੀ। ਇਨ੍ਹਾਂ ਦੋਵਾਂ ਵਿਚਾਲੇ ਦੋ ਸਾਲਾਂ ਤੋਂ ਪ੍ਰੇਮ ਸਬੰਧ ਸਨ ਅਤੇ ਪਰਿਵਾਰ ਵਾਲੇ ਇਨ੍ਹਾਂ ਦੇ ਵਿਆਹ ਲਈ ਰਾਜ਼ੀ ਨਹੀਂ ਸਨ। ਇਸ ਲਈ ਇਹ ਚਰਚਾ ਚੱਲ ਰਹੀ ਹੈ ਕਿ ਇਸ ਪ੍ਰੇਮੀ ਜੋੜੇ ਨੇ ਆਤਮ ਹੱਤਿਆ ਕੀਤੀ ਹੈ ਜਾਂ ਇਨ੍ਹਾਂ ਦੀ ਪ੍ਰੇਮ ਸਬੰਧਾਂ ਦੇ ਚੱਲਦਿਆਂ ਹੱਤਿਆ ਕੀਤੀ ਗਈ ਹੈ, ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਮੋਗਾ ਜ਼ਿਲ੍ਹੇ ਦੇ ਪਿੰਡ ਚੜਿੱਕ ਦੇ 25 ਸਾਲਾ ਹੈਪੀ ਵਜੋਂ ਹੋਈ ਹੈ ਅਤੇ ਮ੍ਰਿਤਕ ਲੜਕੀ ਬੱਧਨੀ ਕਲਾਂ ਦੀ ਦੱਸੀ ਜਾ ਰਹੀ ਹੈ।
ਇਸੇ ਦੌਰਾਨ ਮੋਗਾ ਦੇ ਹੀ ਪਿੰਡ ਚੰਦਪੁਰਾਣਾ ਟਿੱਬੀਆਂ ਦੇ ਇੱਕ ਹੋਰ ਪ੍ਰੇਮੀ ਜੋੜੇ ਵਲੋਂ ਬਾਹਰ ਖੇਤਾਂ ‘ਚ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ ਗਈ। ਮ੍ਰਿਤਕਾਂ ਦੀ ਪਹਿਚਾਣ 18 ਸਾਲਾ ਰਮਨਦੀਪ ਕੌਰ ਅਤੇ 23 ਸਾਲਾ ਰਾਜਪ੍ਰੀਤ ਸਿੰਘ ਦੇ ਰੂਪ ‘ਚ ਹੋਈ ਹੈ। ਜ਼ਿਕਰਯੋਗ ਹੈ ਕਿ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਪ੍ਰੇਮੀ ਜੋੜਾ ਵਿਆਹੁਤਾ ਜੋੜੇ ਦੇ ਰੂਪ ‘ਚ ਸਜਿਆ ਹੋਇਆ ਸੀ।

RELATED ARTICLES
POPULAR POSTS