15 C
Toronto
Monday, October 20, 2025
spot_img
Homeਪੰਜਾਬਪ੍ਰਕਾਸ਼ ਪੁਰਬ ਸਬੰਧੀ ਜਥੇਦਾਰਾਂ ਦਾ ਫ਼ੈਸਲਾ ਕੌਮ ਨੂੰ ਪ੍ਰਵਾਨ: ਬਡੂੰਗਰ

ਪ੍ਰਕਾਸ਼ ਪੁਰਬ ਸਬੰਧੀ ਜਥੇਦਾਰਾਂ ਦਾ ਫ਼ੈਸਲਾ ਕੌਮ ਨੂੰ ਪ੍ਰਵਾਨ: ਬਡੂੰਗਰ

ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਤਖ਼ਤਾਂ ਦੇ ਜਥੇਦਾਰ ਕਿਸੇ ਦੁਨਿਆਵੀ ਅਦਾਲਤ ਅਧੀਨ ਨਹੀਂ ਹਨ ਤੇ ਇਹ ਗੱਲ ਉਨ੍ਹਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਸੰਮਨ ਭੇਜਣ ਮੌਕੇ ਵੀ ਸਪੱਸ਼ਟ ਕਰ ਦਿੱਤੀ ਸੀ।
ਇਸ ਲਈ ਜਥੇਦਾਰਾਂ ਵੱਲੋਂ ਕੌਮ ਦੇ ਹਿੱਤਾਂ ਦੇ ਮੱਦੇਨਜ਼ਰ ਲਿਆ ਕੋਈ ਵੀ ਫ਼ੈਸਲਾ ਸਾਰੀ ਕੌਮ ਨੂੰ ਪ੍ਰਵਾਨਿਤ ਹੈ। ਜਿੱਥੋਂ ਤੱਕ ਦਿਲਗੀਰ ਮਾਮਲੇ ਵਿੱਚ ਅਦਾਲਤੀ ਕਾਰਵਾਈ ਦਾ ਸਵਾਲ ਹੈ, ਉਸ ਸਬੰਧੀ ਨੋਟਿਸ ਮਿਲਣ ਮਗਰੋਂ ਹੀ ਕੁਝ ਕਿਹਾ ਜਾ ਸਕਦਾ ਹੈ। ਦਸਵੇਂ ਗੁਰੂ ਦਾ ਪ੍ਰਕਾਸ਼ ਪੁਰਬ ਮਨਾਉਣ ਦੀ ਤਰੀਕ ਸਬੰਧੀ ਜਥੇਦਾਰਾਂ ਵੱਲੋਂ ਸ਼੍ਰੋਮਣੀ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਉਲਟ ਲਏ ਫ਼ੈਸਲੇ ਬਾਰੇ ਪ੍ਰੋ. ਬਡੂੰਗਰ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਜਥੇਦਾਰਾਂ ਕੋਲ ਤਜਵੀਜ਼ ਪੇਸ਼ ਕੀਤੀ ਸੀ, ਤਜਵੀਜ਼ ਨੂੰ ਮੰਨਣਾ ਜਾਂ ਨਾ ਮੰਨਣਾ ਜਥੇਦਾਰਾਂ ਦੇ ਹੱਥ ਹੈ। ਇਸ ਲਈ ਜੋ ਫ਼ੈਸਲਾ ਜਥੇਦਾਰਾਂ ਵੱਲੋਂ ਲਿਆ ਗਿਆ ਹੈ, ਉਹ ਸਭ ਨੂੰ ਪ੍ਰਵਾਨ ਹੈ ਅਤੇ 25 ਦਸੰਬਰ ਨੂੰ ਸਾਰੀ ਸੰਗਤ ਚੜ੍ਹਦੀ ਕਲਾ ਨਾਲ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਮਨਾਏਗੀ।

 

RELATED ARTICLES
POPULAR POSTS