ਦੋਸ਼ੀਆਂ ਨੂੰ ਵਿਦੇਸ਼ ਤੋਂ ਡੀਪੋਰਟ ਕਰਵਾਉਣ ਲਈ ਅੰਮ੍ਰਿਤਸਰ ‘ਚ ਵੱਖਰਾ ਯੂਨਿਟ ਕਾਇਮ
ਜਲੰਧਰ/ਬਿਊਰੋ ਨਿਊਜ਼
ਭਾਰਤ ਵਿਚ ਵਿਆਹ ਕਰਵਾ ਕੇ ਅਤੇ ਆਪਣੀਆਂ ਪਤਨੀਆਂ ਨੂੰ ਛੱਡ ਕੇ ਵਿਦੇਸ਼ ਦੌੜ ਗਏ ਲਾੜੇ ਹੁਣ ਜੇਲ੍ਹਾਂ ਦੀਆਂ ਸਲਾਖ਼ਾਂ ਤੋਂ ਬਚ ਨਹੀਂ ਸਕਣਗੇ, ਚਾਹੇ ਉਹ ਵਿਦੇਸ਼ ਵਿਚ ਪੱਕੇ ਹੋਣ ਜਾਂ ਕੱਚੇ। ਅਜਿਹੇ ਕਥਿਤ ਦੋਸ਼ੀਆਂ ਨੂੰ ਵਿਦੇਸ਼ ਤੋਂ ਡੀਪੋਰਟ ਕਰਵਾਉਣ ਲਈ ਖੇਤਰੀ ਪਾਸਪੋਰਟ ਦਫ਼ਤਰ ਅੰਮ੍ਰਿਤਸਰ ਨੇ ਵੱਖਰਾ ਯੂਨਿਟ ਕਾਇਮ ਕਰ ਦਿੱਤਾ ਹੈ। ਇਸ ਯੂਨਿਟ ਵਿਚ ਕੇਵਲ ਤੇ ਕੇਵਲ ਅਜਿਹੇ ਕੇਸ ਹੀ ਵਿਚਾਰੇ ਜਾਂਦੇ ਹਨ ਅਤੇ ਦੋਸ਼ੀਆਂ ਨੂੰ ਵਿਦੇਸ਼ ਤੋਂ ਭਾਰਤ ਲਿਆਉਣ ਲਈ ਕਾਰਵਾਈ ਆਰੰਭ ਦਿੱਤੀ ਜਾਂਦੀ ਹੈ । ਖੇਤਰੀ ਪਾਸਪੋਰਟ ਅਧਿਕਾਰੀ ਮੁਨੀਸ਼ ਕਪੂਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬ ਵਿਚ 40 ਹਜ਼ਾਰ ਦੇ ਕਰੀਬ ਅਜਿਹੇ ਕੇਸ ਹਨ, ਜਿਸ ਵਿਚ ਲਾੜੇ ਵਿਆਹ ਕਰਵਾ ਕੇ ਵਿਦੇਸ਼ ਭੱਜ ਗਏ ਅਤੇ ਵਾਪਸ ਨਹੀਂ ਪਰਤੇ। ਬਹੁਤੀਆਂ ਅਜਿਹੀਆਂ ਲੜਕੀਆਂ ਆਪਣੇ ਪੇਕੇ ਘਰਾਂ ਵਿਚ ਹੀ ਰਹਿ ਰਹੀਆਂ ਹਨ ।
Check Also
ਪੰਜਾਬ ’ਚ ਧਰਮ ਪਰਿਵਰਤਨ ’ਤੇ ਐਸਜੀਪੀਸੀ ਨੇ ਜਤਾਈ ਚਿੰਤਾ
ਯੋਗੀ ਅੱਤਿਆਨਾਥ ਦੇ ਬਿਆਨ ਦਾ ਕੀਤਾ ਗਿਆ ਸਮਰਥਨ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ …